ਰਜਵਾਹੇ ''ਚੋਂ ਮਿਲੀ ਸੜੀ ਹੋਈ ਲਾਸ਼

06/02/2024 3:30:53 PM

ਬਠਿੰਡਾ (ਸੁਖਵਿੰਦਰ) : ਬਠਿੰਡਾ-ਨਥਾਣਾ ਰੋਡ ’ਤੇ ਪਿੰਡ ਸੇਮਾ ਨੇੜੇ ਰਜਵਾਹੇ ’ਚ ਇਕ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਸੇਮਾ ਨੇੜੇ ਰਜਵਾਹੇ ’ਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਅਤੇ ਨਥਾਣਾ ਪੁਲਸ ਮੌਕੇ ’ਤੇ ਪੁੱਜੀ ਤਾਂ ਰਜਵਾਹਾ ’ਚ ਇਕ ਸੜੀ ਹੋਈ ਲਾਸ਼ ਪਈ ਸੀ। ਸਹਾਰਾ ਟੀਮ ਨੇ ਸੜੀ ਹੋਈ ਲਾਸ਼ ਨੂੰ ਬਾਹਰ ਕੱਢਿਆ ਜਿਸ ਤੋਂ ਬਦਬੂ ਆ ਰਹੀ ਸੀ।

ਸੰਸਥਾ ਵਰਕਰਾਂ ਨੇ ਦੱਸਿਆ ਕਿ ਲਾਸ਼ ਇਕ ਮਹੀਨੇ ਤੋਂ ਵੱਧ ਪੁਰਾਣੀ ਲੱਗ ਰਹੀ ਸੀ ਅਤੇ ਨਾ ਹੀ ਲਾਸ਼ ’ਤੇ ਕੋਈ ਕੱਪੜਾ ਨਹੀਂ ਸੀ। ਸਹਾਰਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਕੋਈ ਕਾਗਜ਼ ਨਹੀਂ ਮਿਲਿਆ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ’ਚ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।
 


Babita

Content Editor

Related News