ਸ਼ੱਕੀ ਹਾਲਤ ’ਚ ਮਿਲੀ ਵਿਅਕਤੀ ਦੀ ਲਾਸ਼

06/14/2024 3:41:56 PM

ਅਬੋਹਰ (ਸੁਨੀਲ) : ਅੱਜ ਸਵੇਰੇ ਸਥਾਨਕ ਮਹਾਰਾਣਾ ਪ੍ਰਤਾਪ ਮਾਰਕੀਟ ’ਚ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ’ਚ ਪਈ ਹੋਈ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਸ਼ਹਿਰ ਦੀ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚੇ। ਉਨ੍ਹਾਂ ਵਲੋਂ ਸਿਟੀ ਥਾਣਾ ਨੰਬਰ 2 ਦੀ ਪੁਲਸ ਦੀ ਮੌਜੂਦਗੀ ਹੇਠ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ।

ਜਾਣਕਾਰੀ ਮੁਤਾਬਕ ਮਹਾਰਾਣਾ ਪ੍ਰਤਾਪ ਮਾਰਕੀਟ ’ਚ ਕੰਮ ਕਰਨ ਵਾਲਾ ਨਾਨਕੁਰਾਮ ਅੱਜ ਸਵੇਰੇ ਮਾਰਕੀਟ ਦੇ ਬਾਹਰ ਮ੍ਰਿਤਕ ਪਾਇਆ ਗਿਆ। ਸਵੇਰੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਮ੍ਰਿਤਕ ਦੇਖ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ, ਜਿਸ ’ਤੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਥਾਣਾ ਨੰਬਰ-2 ਦੀ ਪੁਲਸ ਨੂੰ ਸੂਚਨਾ ਦਿੱਤੀ। ਜਿਸ ’ਤੇ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਨਨਕੁ ਕਾਫੀ ਸਮੇਂ ਤੋਂ ਇਥੇ ਸ਼ਰਾਬ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ ਅਤੇ ਹੋਰ ਨਸ਼ੇ ਵੀ ਕਰਦਾ ਸੀ।


Babita

Content Editor

Related News