ਕਈ ਦਿਨਾਂ ਤੋਂ ਲਾਪਤਾ ਸੀ ਵਿਅਕਤੀ, ਖੇਤਾਂ ਵਿਚ ਅਜਿਹੀ ਹਾਲਤ ''ਚ ਮਿਲੀ ਲਾਸ਼ ਦੇਖ ਦਹਿਲ ਗਿਆ ਪਰਿਵਾਰ

Tuesday, May 28, 2024 - 01:54 PM (IST)

ਕਈ ਦਿਨਾਂ ਤੋਂ ਲਾਪਤਾ ਸੀ ਵਿਅਕਤੀ, ਖੇਤਾਂ ਵਿਚ ਅਜਿਹੀ ਹਾਲਤ ''ਚ ਮਿਲੀ ਲਾਸ਼ ਦੇਖ ਦਹਿਲ ਗਿਆ ਪਰਿਵਾਰ

ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਨਜ਼ਦੀਕੀ ਪਿੰਡ ਮਹਿਲਾਂ ਦਾ ਇੱਕ ਵਿਅਕਤੀ ਜੋ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ ਉਸ ਦੀ ਲਾਪਤਾ ਦੀ ਰਿਪੋਰਟ ਘਰ ਵਾਲਿਆਂ ਵੱਲੋਂ ਥਾਣੇ ਵਿਚ ਵੀ ਲਿਖਵਾਈ ਗਈ ਸੀ ਦੀ ਅੱਜ ਲਾਸ਼ ਉਨ੍ਹਾਂ ਦੇ ਖੇਤਾਂ ਵਿਚ ਸੜੀ ਹੋਈ ਮਿਲੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭਿਜਵਾ ਦਿੱਤਾ। ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਖੇਤਾਂ ਵਿਚ ਗਿਆ ਸੀ ਤਾਂ ਉੱਥੇ ਕੁੱਤੇ ਭੌਂਕ ਰਹੇ ਸੀ ਜਦੋਂ ਉਸ ਕੁੱਤਿਆਂ ਦੇ ਮਗਰ ਗਿਆ ਤਾਂ ਦੇਖਿਆ ਕਿ ਇਕ 95% ਸੜੀ ਹੋਈ ਲਾਸ਼ ਉੱਥੇ ਪਈ ਹੈ ਅਤੇ ਉਸਦੀਆਂ ਚੱਪਲਾਂ ਵੀ ਥੋੜੀ ਦੂਰੀ 'ਤੇ ਪਈਆਂ ਸਨ ਜਿਸ ਨੂੰ ਲੈ ਕੇ ਪੁਲਸ ਨੂੰ ਇਤਲਾਹ ਦਿੱਤੀ ਗਈ। 

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਪਹਿਲਾਂ ਹੀ ਦੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਕਰਮਜੀਤ ਸਿੰਘ ਨਾਲ ਹੋਇਆ ਕੀ ਸੀ। ਇਸ ਸਬੰਧੀ ਥਾਣਾ ਮਹਿਲਾ ਚੌਂਕੀ ਦੇ ਇੰਚਾਰਜ ਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੁਨਾਮ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲੈ ਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਗਰਚੇ ਵੀ ਸੜੇ ਹੋਏ ਸੀ ਅਤੇ ਇਹ ਲਾਸ਼ ਵੀ ਕਾਫੀ ਸੜੀ ਹੋਈ ਸੀ। ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ  ਕਾਰਵਾਈ ਕੀਤੀ ਜਾਵੇਗੀ। 


author

Gurminder Singh

Content Editor

Related News