ਮਾਈਨਰ ’ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

05/28/2024 12:41:46 PM

ਅਬੋਹਰ (ਸੁਨੀਲ) : ਅੱਜ ਬਾਅਦ ਦੁਪਹਿਰ ਇਕ ਅਣਪਛਾਤੀ ਔਰਤ ਜਿਸ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ, ਦੀ ਲਾਸ਼ ਨੇੜਲੇ ਪਿੰਡ ਰੁਹੇੜਿਆਂਵਾਲੀ ਨੇੜਿਓਂ ਲੰਘਦੀ ਪੰਜਾਬਾ ਮਾਈਨਰ ਵਿਚੋਂ ਮਿਲੀ। ਜਾਣਕਾਰੀ ਅਨੁਸਾਰ ਬੀਤੀ ਬਾਅਦ ਦੁਪਹਿਰ ਸੰਮਤੀ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਚੰਨਣਖੇੜਾ ਤੋਂ ਰੁਹੇੜਿਆਂਵਾਲੀ ਸੜਕ ’ਤੇ ਨਹਿਰ ’ਚ ਇਕ ਔਰਤ ਦੀ ਲਾਸ਼ ਤੈਰ ਰਹੀ ਹੈ, ਜਿਸ ’ਤੇ ਸੰਮਤੀ ਮੈਂਬਰ ਬਿੱਟੂ ਨਰੂਲਾ, ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਸੰਦੀਪ ਗਿੱਲ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।

ਸਹਾਇਕ ਸਬ-ਇੰਸਪੈਕਟਰ ਲੇਖਰਾਜ ਮੌਕੇ ’ਤੇ ਪਹੁੰਚੇ। ਸੰਮਤੀ ਮੈਂਬਰਾਂ ਨੇ ਦੱਸਿਆ ਕਿ ਔਰਤ ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਉਸ ਨੇ ਗਾਜਰੀ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਇਕ ਹੱਥ ’ਚ ਆਰਟੀਫੀਸ਼ਲ ਮੁੰਦਰੀ ਪਾਈ ਹੋਈ ਹੈ ਅਤੇ ਵਾਲਾਂ ਵਿਚ ਪਰਾਂਦੀ ਪਾਈ ਹੋਈ ਹੈ, ਜਿਸ ’ਚ ਚਾਬੀ ਵੀ ਲਟਕ ਰਹੀ ਹੈ।
 


Babita

Content Editor

Related News