ਲਵ-ਮੈਰਿਜ ਤੋਂ ਖ਼ਫਾ ਭੈਣ ਦਾ ਕਤਲ ਕਰਨ ਵਾਲਾ ਨਾਬਾਲਗ ਭਰਾ ਗ੍ਰਿਫ਼ਤਾਰ, ਮਾਂ ਵੀ ਸਾਜ਼ਿਸ਼ ''ਚ ਸੀ ਸ਼ਾਮਲ

06/21/2024 5:15:27 PM

ਕੈਥਲ- ਹਰਿਆਣਾ ਦੇ ਕੈਥਲ 'ਚ ਆਪਣੀ ਭੈਣ ਦੇ ਅੰਤਰਜਾਤੀ ਪ੍ਰੇਮ ਵਿਆਹ ਤੋਂ ਖਫ਼ਾ ਨਾਬਾਲਗ ਭਰਾ ਨੇ ਬੁੱਧਵਾਰ ਨੂੰ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।  ਪੁਲਸ ਨੇ ਇਸ ਮਾਮਲੇ ਵਿਚ ਨਾਬਾਲਗ ਭਰਾ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਂ ਆਪਣੀ ਧੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਦੱਸੀ ਜਾਂਦੀ ਹੈ। ਸਿਟੀ ਥਾਣੇ ਦੇ ਇੰਚਾਰਜ ਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ 17 ਸਾਲਾ ਨਾਬਾਲਗ ਨੌਜਵਾਨ ਅਤੇ ਉਸ ਦੀ ਮਾਂ ਅਮਿਤਾ ਵਾਸੀ ਪਿੰਡ ਕਯੋਦਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨਾਬਾਲਗ ਹੈ ਤਾਂ ਉਸ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ SC-ST ਐਕਟ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ- ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਮੁਲਜ਼ਮ ਕੋਲ ਹਥਿਆਰ ਕਿੱਥੋਂ ਆਇਆ, ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਇਕ ਦੋਸਤ ਨਾਲ ਇੰਸਟਾਗ੍ਰਾਮ ਰਾਹੀਂ ਗੱਲ ਕੀਤੀ ਸੀ, ਜਿਸ ਦਾ ਫਿਲਹਾਲ ਡਿਟੇਲ ਮੰਗੀ ਗਈ ਹੈ। ਵੇਰਵੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਨਾਨਕਪੁਰੀ ਕਾਲੋਨੀ ਕੈਥਲ ਦੇ ਰਹਿਣ ਵਾਲੇ ਅਨਿਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਇਸੇ ਸਾਲ 6 ਫਰਵਰੀ ਨੂੰ ਕਯੋਦਕ ਦੀ ਰਹਿਣ ਵਾਲੀ ਕੋਮਲ ਨਾਲ ਪ੍ਰੇਮ ਵਿਆਹ ਹੋਇਆ ਸੀ। ਦੋਵਾਂ ਦੀਆਂ ਵੱਖੋ-ਵੱਖਰੀਆਂ ਜਾਤਾਂ ਸਨ। ਕੋਮਲ ਦਾ ਭਰਾ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਸੀ। ਕੋਮਲ ਦੇ ਪਿਤਾ ਸ਼ਿਆਮ ਸਿੰਘ ਨੇ ਸਿਟੀ ਥਾਣੇ ਵਿਚ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ-  ਜ਼ਿੰਦਗੀ ਤੋਂ ਜ਼ਰੂਰੀ ਹੋਈ ਰੀਲ; ਇਕ ਹੱਥ ਨਾਲ ਇਮਾਰਤ ਦੀ ਛੱਤ ਤੋਂ ਹਵਾ 'ਚ ਲਟਕੀ ਕੁੜੀ, ਵੀਡੀਓ ਵਾਇਰਲ

ਇਸ ਤੋਂ ਬਾਅਦ ਪੁਲਸ ਨੇ ਕੋਮਲ ਅਤੇ ਅਨਿਲ ਨੂੰ ਸਿਰਸਾ ਤੋਂ ਬਰਾਮਦ ਕਰ ਲਿਆ ਪਰ ਕੋਮਲ ਉਸ ਨਾਲ ਰਹਿਣ ਲਈ ਤਿਆਰ ਸੀ। ਕੋਮਲ ਦੇ ਪਰਿਵਾਰ ਤੋਂ ਦੋਵਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਇਸੇ ਕਰਕੇ ਉਹ ਸ਼ਹਿਰ ਛੱਡ ਕੇ ਚਲੇ ਗਏ। ਬਾਅਦ ਵਿਚ ਉਸ ਨੇ ਹਾਈ ਕੋਰਟ ਤੋਂ ਪੁਲਸ ਸੁਰੱਖਿਆ ਲੈ ਲਈ ਅਤੇ ਸੇਫ ਹਾਊਸ ਕੈਥਲ ਵਿਚ ਰਹਿਣ ਲੱਗ ਪਿਆ। ਇਸ ਦੌਰਾਨ ਕੋਮਲ ਦੇ ਪਰਿਵਾਰਕ ਮੈਂਬਰ ਉਸ ਕੋਲ ਆਉਂਦੇ ਰਹੇ ਅਤੇ ਉਸ ਨੂੰ ਭਰੋਸਾ ਦਿਵਾਉਂਦੇ ਰਹੇ ਕਿ ਉਹ ਹੁਣ ਉਸ ਦੇ ਵਿਆਹ ਤੋਂ ਨਾਰਾਜ਼ ਨਹੀਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News