ਲੋਹੀਆਂ ਵਿਖੇ ਮੱਕੀ ਦੇ ਖੇਤਾਂ ’ਚੋਂ ਮਿਲੀ ਔਰਤ ਦੀ ਲਾਸ਼
Sunday, Jun 16, 2024 - 03:27 PM (IST)

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਇਥੋਂ ਦੇ ਨੇੜਲੇ ਪਿੰਡ ਇਸਮੈਲਪੁਰ ’ਚ ਉਸ ਸਮੇਂ ਅਚਾਨਕ ਹਫ਼ੜਾ-ਦਫ਼ੜੀ ਮਚ ਗਈ, ਜਦ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਪਿੰਡ ਦੇ ਖੇਤ ’ਚ ਇਕ ਔਰਤ ਦੀ ਲਾਸ਼ ਪਈ ਹੈ, ਜਿਸ ’ਤੇ ਪਿੰਡ ਵਾਸੀਆਂ ਨੇ ਲੋਹੀਆਂ ਪੁਲਸ ਨੂੰ ਇਸ ਲਾਸ਼ ਸਬੰਧੀ ਜਾਣਕਾਰੀ ਦਿੱਤੀ।
ਥਾਣਾ ਲੋਹੀਆਂ ਦੀ ਪੁਲਸ ਐੱਸ. ਐੱਚ. ਓ. ਬਖਸ਼ੀਸ਼ ਸਿੰਘ ਦੀ ਅਗਵਾਈ ’ਚ ਪਿੰਡ ’ਚ ਪੁੱਜੀਅ ਤੇ ਉਸ ਖੇਤ ਦਾ ਮੁਆਇਨਾ ਕੀਤਾ, ਜਿੱਥੇ ਲਾਸ਼ ਪਈ ਸੀ। ਪੁਲਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਲਈ। ਲਾਸ਼ ਦੀ ਪਛਾਣ ਪਰਮਜੀਤ ਕੌਰ (42) ਪਤਨੀ ਸਵ. ਦਰਸ਼ਨ ਸਿੰਘ ਵਾਸੀ ਇਸਮੈਲਪੁਰ ਵਜੋਂ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਲਾਸ਼ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸ ਦੀ ਅੱਜ ਹੀ ਮੌਤ ਹੋਈ ਹੋਵੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਖ਼ਾਲੀ ਹੋਈਆਂ 4 ਸੀਟਾਂ 'ਤੇ ਅਗਲੇ 2 ਮਹੀਨਿਆਂ 'ਚ ਹੋਣਗੀਆਂ ਜ਼ਿਮਨੀ ਚੋਣਾਂ
ਐੱਸ. ਐੱਚ. ਓ. ਬਖਸ਼ੀਸ਼ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਤੇ ਪਰਮਜੀਤ ਕੌਰ ਦੀ ਮੌਤ ਦੇ ਕੀ ਕਾਰਨ ਹਨ, ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲਣਗੇ।ਉਨਾਂ ਕਿਹਾ ਕਿ ਇਸ ਔਰਤ ਦੀ ਭੇਤਭਰੇ ਹਾਲਾਤਾਂ ’ਚ ਹੋਈ ਮੋਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਪਤਨੀ ਦੇ ਆਸ਼ਿਕ ਦਾ ਨਾਂ ਲਿਖ ਕੀਤੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।