ਘਰੋਂ ਕੱਪੜਾ ਖਰੀਦਣ ਨਿਕਲੇ ਨੌਜਵਾਨ ਦੀ ਸੂਰਾਨੁੱਸੀ ਸਟੇਸ਼ਨ ਨੇੜਿਓਂ ਲਾਸ਼ ਬਰਾਮਦ

Tuesday, Mar 27, 2018 - 06:56 AM (IST)

ਘਰੋਂ ਕੱਪੜਾ ਖਰੀਦਣ ਨਿਕਲੇ ਨੌਜਵਾਨ ਦੀ ਸੂਰਾਨੁੱਸੀ ਸਟੇਸ਼ਨ ਨੇੜਿਓਂ ਲਾਸ਼ ਬਰਾਮਦ

ਜਲੰਧਰ, (ਮਹੇਸ਼)- ਐਤਵਾਰ ਸ਼ਾਮ 4 ਵਜੇ ਘਰੋਂ ਨਵੇਂ ਕੱਪੜੇ ਖਰੀਦਣ ਲਈ ਨਿਕਲੇ ਨੌਜਵਾਨ ਦੀ ਥਾਣਾ-1 ਦੀ ਪੁਲਸ ਨੂੰ ਦੇਰ ਰਾਤ ਕਰੀਬ 2 ਵਜੇ ਸੂਰਾਨੁੱਸੀ ਰੇਲਵੇ ਸਟੇਸ਼ਨ ਦੇ ਨੇੜਿਓ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਰਾਜੇਸ਼ ਸ਼ਰਮਾ (35) ਪੁੱਤਰ ਰਾਮ ਪ੍ਰਵੇਸ਼ ਸ਼ਰਮਾ ਵਾਸੀ ਸੁੱਚੀ ਪਿੰਡ, ਜਲੰਧਰ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਸੀ ਤੇ ਸੁੱਚੀ ਪਿੰਡ ਵਿਚ ਸਪੀਡਵੇਜ਼ ਫੈਕਟਰੀ ਨੇੜੇ ਹਰਦੀਪ ਸਿੰਘ ਪੁੱਤਰ ਪ੍ਰੇਮ ਲਾਲ ਦੇ ਘਰ ਆਪਣੀ ਪਤਨੀ ਪ੍ਰਿਅੰਕਾ ਤੇ ਡੇਢ ਸਾਲ ਦੇ ਬੱਚੇ ਨਾਲ ਕਿਰਾਏ 'ਤੇ ਰਹਿੰਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ-1 ਦੇ ਏ. ਐੱਸ. ਆਈ. ਬ੍ਰਹਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਡੇਢ ਵਜੇ ਦੇ ਕਰੀਬ ਪੀ. ਸੀ. ਆਰ. ਕਰਮਚਾਰੀਆਂ ਦਾ ਉਕਤ ਹਾਦਸੇ ਦੇ ਸਬੰਧ ਵਿਚ ਫੋਨ ਆਇਆ। ਜਿਸ ਤੋਂ ਬਾਅਦ ਉਹ ਪੌਣੇ 2 ਵਜੇ ਉਥੇ ਪਹੁੰਚ ਗਏ। ਸੜਕ 'ਤੇ ਪਏ ਖੂਨ ਨਾਲ ਲਥਪਥ ਰਾਜੇਸ਼ ਸ਼ਰਮਾ ਨੂੰ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਬ੍ਰਹਮ ਲਾਲ ਨੇ ਦੱਸਿਆ ਕਿ ਬਾਈਕ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਡਿੱਗ ਪਈ ਤੇ ਰਾਜੇਸ਼ ਵਲੋਂ ਹੈਲਮੇਟ ਨਾ ਪਾਇਆ ਹੋਣ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਜੋ ਉਸਦੀ ਮੌਤ ਦਾ ਕਾਰਨ ਬਣ ਗਈ। 
ਆਰਮੀ ਦੇ ਜਵਾਨਾਂ ਨੇ ਕੰਟਰੋਲ ਰੂਮ 'ਤੇ ਦਿੱਤੀ ਸੀ ਸੂਚਨਾ
ਹਾਦਸੇ ਵਾਲੀ ਥਾਂ ਦੇ ਨੇੜੇ ਹੀ ਰਾਤ ਦੀ ਡਿਊਟੀ 'ਤੇ ਤਾਇਨਾਤ ਆਰਮੀ ਦੇ ਜਵਾਨਾਂ ਨੇ ਹਾਦਸੇ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ, ਜਿਸ ਤੋਂ ਬਾਅਦ ਪੀ. ਸੀ. ਆਰ. ਕਰਮਚਾਰੀ ਉਥੇ ਪਹੁੰਚੇ ਤੇ ਥਾਣਾ 1 ਦਾ ਏਰੀਆ ਹੋਣ ਕਾਰਨ ਪੁਲਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਨੇ ਜਾਣਾ ਸੁੱਚੀ ਪਿੰਡ ਸੀ ਤੇ ਉਹ ਸੂਰਾਨੁੱਸੀ ਸਾਈਡ 'ਤੇ ਕਿਵੇਂ ਆਇਆ, ਇਸਦੀ ਵੀ ਪੁਲਸ ਜਾਂਚ ਕਰ ਰਹੀ ਹੈ।
ਪਤਨੀ ਨੇ ਰਾਤ 8 ਵਜੇ ਕੀਤਾ ਸੀ ਫੋਨ
ਮ੍ਰਿਤਕ ਰਾਜੇਸ਼ ਸ਼ਰਮਾ ਦੀ ਪਤਨੀ ਪ੍ਰਿਯੰਕਾ ਨੇ ਰਾਤ 8 ਵਜੇ ਜਦੋਂ ਆਪਣੇ ਪਤੀ ਨੂੰ ਉਸਦੇ ਮੋਬਾਇਲ 'ਤੇ ਕਾਲ ਕੀਤੀ ਤਾਂ ਉਸਦਾ ਮੋਬਾਇਲ ਬੰਦ ਆ ਰਿਹਾ ਸੀ। ਉਹ ਕਈ ਵਾਰ ਟ੍ਰਾਈ ਕਰਦੀ ਰਹੀ ਪਰ ਫੋਨ ਬੰਦ ਹੀ ਆਉਂਦਾ ਰਿਹਾ।
4 ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਰਾਜੇਸ਼ ਸ਼ਰਮਾ ਦਾ 4 ਸਾਲ ਪਹਿਲਾਂ ਪ੍ਰਿਯੰਕਾ ਨਾਲ ਹੋਇਆ ਸੀ। ਉਸਤੋਂ ਬਾਅਦ ਉਹ ਜਲੰਧਰ ਆ ਗਿਆ। 
ਉਸਦਾ ਡੇਢ ਸਾਲ ਦਾ ਇਕ ਬੱਚਾ ਵੀ ਹੈ। ਉਹ ਤਿੰਨੇ ਸੁੱਚੀ ਪਿੰਡ ਰਹਿ ਰਹੇ ਸਨ, ਜਦੋਂਕਿ ਪਰਿਵਾਰ ਦੇ ਬਾਕੀ ਲੋਕ ਬਿਹਾਰ ਵਿਚ ਹਨ। ਮ੍ਰਿਤਕ ਦਾ ਸਾਲਾ ਰਾਧੇ ਸ਼ਿਆਮ ਵੀ ਜਲੰਧਰ ਵਿਚ ਰਹਿੰਦਾ ਹੈ ਤੇ ਇਥੇ ਹੀ ਕੰਮ ਕਰਦਾ ਸੀ।  
ਸਰੂਪ ਫੈਕਟਰੀ ਵਿਚ ਕਰਦਾ ਸੀ ਕੰਮ
ਮ੍ਰਿਤਕ ਰਾਜੇਸ਼ ਲੈਦਰ ਕੰਪਲੈਕਸ ਸਥਿਤ ਸਰੂਪ ਫੈਕਟਰੀ ਵਿਚ ਕੰਮ ਕਰਦਾ ਸੀ। ਐਤਵਾਰ ਨੂੰ ਉਸਦੀ ਛੁੱਟੀ ਸੀ। ਕੱਲ ਵੀ ਉਹ ਸ਼ਾਮ ਤੱਕ ਘਰ ਵਿਚ ਪਤਨੀ ਤੇ ਬੱਚੇ ਦੇ ਨਾਲ ਹੀ ਸੀ। ਉਸ ਨੇ ਘਰੋਂ ਜਾਂਦੇ ਸਮੇਂ ਕਿਹਾ ਸੀ ਕਿ ਬਾਜ਼ਾਰ ਵਿਚ ਜ਼ਿਆਦਾ ਭੀੜ ਹੋਣ ਕਾਰਨ ਉਹ ਇਕੱਲਾ ਹੀ ਜਾ ਕੇ ਨਵੇਂ ਕੱਪੜੇ ਲੈ ਆਉਂਦਾ ਹੈ।
ਬਿਹਾਰ ਤੋਂ ਪਰਿਵਾਰ ਦੇ ਆਉਣ 'ਤੇ ਹੀ ਹੋਵੇਗਾ ਪੋਸਟਮਾਰਟਮ
ਜਾਂਚ ਅਧਿਕਾਰੀ ਬ੍ਰਹਮ ਲਾਲ ਨੇ ਕਿਹਾ ਕਿ ਮ੍ਰਿਤਕ ਰਾਜੇਸ਼ ਸ਼ਰਮਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਸਦੇ ਮਾਤਾ-ਪਿਤਾ ਤੇ ਭਰਾ ਬਿਹਾਰ ਤੋਂ ਜਲੰਧਰ ਲਈ ਚੱਲ ਪਏ ਹਨ। ਉਨ੍ਹਾਂ ਦੇ ਆਉਣ 'ਤੇ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਉਨ੍ਹਾਂ ਦੇ ਬਿਆਨਾਂ 'ਤੇ ਹੀ ਕਾਨੂੰਨੀ ਕਾਰਵਾਈ ਹੋਵੇਗੀ।


Related News