ਘਰ ਸੱਦ ਕੇ ਹਮਲਾ ਕਰਨ ਦਾ ਦੋਸ਼

03/18/2018 6:39:31 AM

ਅੰਮ੍ਰਿਤਸਰ,   (ਛੀਨਾ)-  ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਕਰਨ ਲਈ ਘਰ ਸੱਦ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਤਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਿਊ ਆਜ਼ਾਦ ਨਗਰ ਨੇ ਦੱਸਿਆ ਕਿ ਜੱਗੂ ਸਵਰਨਕਾਰ ਕੋਲ ਟਾਹਲੀ ਵਾਲਾ ਚੌਕ ਵਿਖੇ ਉਹ ਕੰਮ ਕਰਦਾ ਹੈ ਤੇ ਉਥੇ ਹੀ ਗੁਰਬਚਨ ਸਿੰਘ ਟਿੰਕੂ ਪੁੱਤਰ ਗੁਲਬਾਗ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਵੀ ਕੰਮ ਕਰਦਾ ਹੈ। ਟਿੰਕੂ ਨੇ ਸਵਰਨਕਾਰ ਜੱਗੂ ਕੋਲੋਂ 14 ਹਜ਼ਾਰ ਰੁਪਏ ਐਡਵਾਂਸ ਲਏ ਹੋਏ ਹਨ, ਜਿਸ ਦਾ ਹਿਸਾਬ ਕਰਨ ਲਈ ਕੱਲ ਟਿੰਕੂ ਨੇ ਜੱਗੂ ਸਵਰਨਕਾਰ ਨੂੰ ਆਪਣੇ ਘਰ ਸੱਦਿਆ, ਜਿਨ੍ਹਾਂ ਨਾਲ ਮੈਂ ਵੀ ਚਲਾ ਗਿਆ ਪਰ ਪਹਿਲਾਂ ਤੋਂ ਹੀ ਤਿਆਰੀ 'ਚ ਬੈਠੇ ਟਿੰਕੂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਤਜਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਵਰਨਕਾਰ ਜੱਗੂ 'ਤੇ ਟਿੰਕੂ, ਉਸ ਦੇ ਭਰਾ ਗੁਰਪ੍ਰੀਤ ਸਿੰਘ ਤੇ ਪਿਤਾ ਗੁਲਬਾਗ ਸਿੰਘ ਨੇ ਹਮਲਾ ਕਰ ਦਿੱਤਾ ਤੇ ਮੇਰੇ 'ਤੇ ਉਨ੍ਹਾਂ ਦੀਆਂ ਔਰਤਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਇਸ ਦੌਰਾਨ ਮੈਂ ਤੇ ਜੱਗੂ ਸਵਰਨਕਾਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਘਰੋਂ ਭੱਜ ਕੇ ਜਾਨ ਬਚਾਈ, ਨਹੀਂ ਤਾਂ ਕੱਲ ਸਾਡਾ ਬਚਣਾ ਮੁਸ਼ਕਲ ਸੀ। ਤਜਿੰਦਰ ਸਿੰਘ ਤੇ ਜੱਗੂ ਸਵਰਨਕਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿੱਤਾ ਜਾਵੇ।


Related News