ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

Friday, Apr 05, 2024 - 03:09 PM (IST)

ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੂੰ ਮੈਰੀਲੈਂਡ ਸੂਬੇ ਵਿਚ ਇਕ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੁਲਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਸੀ.ਬੀ.ਪੀ.) ਨੇ ਵੀਰਵਾਰ ਨੂੰ ਕਿਹਾ ਕਿ 32 ਸਾਲਾ ਵਿਅਕਤੀ ਨੂੰ ਐਲੀਕੋਟ ਸਿਟੀ ਵਿੱਚ ਉਸਦੇ ਘਰ ਦੇ ਨੇੜੇ 20 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਟੈਕਸਾਸ 'ਚ ਬੱਚੇ ਨੂੰ ਦਾਗਣ ਦਾ ਮਾਮਲਾ; ਹਿੰਦੂ ਮੰਦਰ ਖਿਲਾਫ ਮਾਮਲਾ ਦਰਜ

ਉਸ ਨੂੰ ਬਾਲਟੀਮੋਰ ਦੇ ‘ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ (ਈ.ਆਰ.ਓ.)’ ਨੇ ਗ੍ਰਿਫਤਾਰ ਕੀਤਾ ਸੀ। ਬਾਲਟਿਮੋਰ ਵਿੱਚ ਆਈ.ਸੀ.ਈ. ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ ਦੇ ਕਾਰਜਕਾਰੀ ਫੀਲਡ ਆਫਿਸ ਡਾਇਰੈਕਟਰ ਮੈਥਿਊ ਐਲਿਸਟਨ ਨੇ ਕਿਹਾ, "ਸਾਡੇ ਖੇਤਰ ਵਿੱਚ ਅਜਿਹੇ ਅਪਰਾਧੀ ਦੀ ਮੌਜੂਦਗੀ ਸਾਡੇ ਬੱਚਿਆਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ। ਅਸੀਂ ਕਿਸੇ ਵੀ ਗੈਰ-ਨਾਗਰਿਕ ਜਾਂ ਜਿਨਸੀ ਅਪਰਾਧੀ ਨੂੰ ਸਾਡੇ ਖੇਤਰ ਵਿੱਚ ਖੁੱਲ੍ਹੇਆਮ ਘੁੰਮਣ ਨਹੀਂ ਦੇਵਾਂਗੇ। ਬਾਲਟੀਮੋਰ ERO ਖਤਰਨਾਕ ਗੈਰ-ਨਾਗਰਿਕ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਜਨਤਕ ਸੁਰੱਖਿਆ ਨੂੰ ਤਰਜੀਹ ਦੇਣਾ ਜਾਰੀ ਰੱਖੇਗਾ।"

ਇਹ ਵੀ ਪੜ੍ਹੋ: ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ

ERO ਬਾਲਟੀਮੋਰ ਨੇ ਹਾਲਾਂਕਿ ਦੋਸ਼ੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਉਸਨੇ ਕਿਹਾ ਕਿ ਭਾਰਤੀ ਨਾਗਰਿਕ 12 ਦਸੰਬਰ 2019 ਨੂੰ ਵਰਜੀਨੀਆ ਦੇ ਡਲੇਸ ਇੰਟਰਨੈਸ਼ਨਲ ਏਅਰਪੋਰਟ 'ਤੇ ਇਕ ਪ੍ਰਵਾਸੀ ਮਹਿਮਾਨ ਵਜੋਂ ਅਮਰੀਕਾ ਵਿੱਚ ਦਾਖਲ ਹੋਇਆ ਸੀ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਉਸਨੂੰ 14 ਨਵੰਬਰ 2021 ਨੂੰ ਨਿਊਯਾਰਕ ਦੇ ਜੌਹਨ ਐਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ। ਉਹ ਕਤਰ ਏਅਰਲਾਈਨਜ਼ ਦੀ ਫਲਾਈਟ 'ਚ ਸਵਾਰ ਹੋਣ ਜਾ ਰਿਹਾ ਸੀ।

ਇਹ ਵੀ ਪੜ੍ਹੋ : ਅਰਜਨਟੀਨਾ ਦੇ ਰਾਸ਼ਟਰਪਤੀ ਨੂੰ ਮਾਰਨ ਦੇ ਦੋਸ਼ 'ਚ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News