ਈਰਾਨ ਤੇ ਇਜ਼ਰਾਈਲ ਵਿਚਾਲੇ ਵਧਿਆ ਤਣਾਅ, ਇਕ-ਦੂਜੇ ’ਤੇ ਸਿੱਧਾ ਹਮਲਾ ਕਰਨ ਲਈ ਤਿਆਰ

Thursday, Apr 11, 2024 - 12:35 PM (IST)

ਈਰਾਨ ਤੇ ਇਜ਼ਰਾਈਲ ਵਿਚਾਲੇ ਵਧਿਆ ਤਣਾਅ, ਇਕ-ਦੂਜੇ ’ਤੇ ਸਿੱਧਾ ਹਮਲਾ ਕਰਨ ਲਈ ਤਿਆਰ

ਜਲੰਧਰ (ਇੰਟ.) : ਸੀਰੀਆ ਵਿਖੇ ਈਰਾਨੀ ਵਣਜ ਦੂਤਘਰ ਵਿਚ ਹੋਏ ਧਮਾਕੇ ਵਿਚ ਈਰਾਨੀ ਜਨਰਲਾਂ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਿਉਂਕਿ ਈਰਾਨ ਨੇ ਇਮਾਰਤ ਨੂੰ ਢਾਹੁਣ ਵਾਲੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਕਿਹਾ ਕਿ ਸੀਰੀਆ ਦੀ ਰਾਜਧਾਨੀ ਵਿਚ ਈਰਾਨ ਦੇ ਵਣਜ ਦੂਤਘਰ ’ਤੇ ਆਤਮਘਾਤੀ ਹਮਲਾ ਕਰਨ ਲਈ ਇਜ਼ਰਾਈਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਦੌਰਾਨ ਇਜ਼ਰਾਈਲ ਨੇ ਵੀ ਆਪਣੀ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜੇਕਰ ਈਰਾਨ ਹਮਲਾ ਕਰਦਾ ਹੈ ਤਾਂ ਉਹ ਵੀ ਸਿੱਧਾ ਹਮਲਾ ਕਰੇਗਾ।

ਇਹ ਵੀ ਪੜ੍ਹੋ: ਚੀਨ ਤੋਂ ਬਾਅਦ ਹੈਪੇਟਾਈਟਸ ਬੀ ਅਤੇ ਸੀ ਦੇ ਸਭ ਤੋਂ ਵੱਧ ਮਾਮਲੇ ਭਾਰਤ ’ਚ: WHO

ਵਣਜ ਦੂਤਘਰ ’ਤੇ ਹਮਲਾ ਇਜ਼ਰਾਈਲ ਦੀ ਵੱਡੀ ਗਲਤੀ

ਈਰਾਨ ਦੇ ਸਰਕਾਰੀ ਟੀ. ਵੀ. ਮੁਤਾਬਕ ਖਾਮੇਨੀ ਨੇ ਕਿਹਾ ਕਿ ਸੀਰੀਆ ’ਚ ਦੂਤਘਰ ’ਤੇ ਹਮਲਾ ਕਰਨਾ ਵੱਡੀ ਗਲਤੀ ਹੈ। ਕਿਸੇ ਵੀ ਦੇਸ਼ ਵਿਚ ਮੌਜੂਦ ਦੂਤਘਰ ਨੂੰ ਉਸ ਦੇਸ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਸਾਡੀ ਧਰਤੀ ’ਤੇ ਹਮਲਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਦੋ ਚੋਟੀ ਦੇ ਕਮਾਂਡਰ ਅਤੇ ਪੰਜ ਅਫਸਰਾਂ ਦੀ ਜਾਨ ਚਲੀ ਗਈ ਹੈ। ਜਦੋਂ ਹਮਲਾ ਹੋਇਆ ਤਾਂ ਈਰਾਨ ਦਾ ਚੋਟੀ ਦਾ ਕਮਾਂਡਰ ਅਤੇ ਉਸ ਦਾ ਡਿਪਟੀ ਸੀਰੀਆ ਦੇ ਇਕ ਮਿਸ਼ਨ ’ਤੇ ਗਏ ਸਨ। ਖਾਮੇਨੀ ਨੇ ਗਾਜ਼ਾ ਵਿਚ ਹਮਾਸ ਵਿਰੁੱਧ ਜੰਗ ਵਿਚ ਇਜ਼ਰਾਈਲ ਦਾ ਸਮਰਥਨ ਕਰਨ ਲਈ ਪੱਛਮ, ਖਾਸ ਕਰ ਕੇ ਅਮਰੀਕਾ ਅਤੇ ਬ੍ਰਿਟੇਨ ਦੀ ਵੀ ਆਲੋਚਨਾ ਕੀਤੀ।

ਇਹ ਵੀ ਪੜ੍ਵੋ: ਦਰਗਾਹ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 17 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News