ਘਰੋਂ ਸੱਦ ਕੇ ਨੌਜਵਾਨ ’ਤੇ ਕੀਤਾ ਹਮਲਾ, ਛੁਡਵਾਉਣ ਆਏ ਵੀ ਕੀਤੇ ਜ਼ਖਮੀ

Tuesday, Apr 16, 2024 - 01:29 AM (IST)

ਜਲੰਧਰ (ਮਹੇਸ਼) - ਦੇਰ ਰਾਤ ਨੂੰ ਇਕ ਨੌਜਵਾਨ ਨੂੰ ਘਰੋਂ ਸੱਦ ਕੇ ਲੰਮਾ ਪਿੰਡ ਨੇੜੇ ਸਥਿਤ ਕਾਲੀ ਸੜਕ ਉਪਰ 15-20 ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਨੂੰ ਛੁਡਵਾਉਣ ਆਏ ਉਸ ਦੇ ਭਰਾ ਤੇ ਇਕ ਦੌਸਤ ਨੂੰ ਵੀ ਹਮਲਾਵਰਾਂ ਨੇ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਰਾਜਾ ਪੁੱਤਰ ਸਵ. ਰਾਜੇਸ਼ ਵਾਸੀ ਲੰਮਾ ਪਿੰਡ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀ ਰਾਜਾ ਨੇ ਦੱਸਿਆ ਕਿ ਉਹ ਦੇਰ ਸ਼ਾਮ ਕੰਮ ਤੋਂ ਆਪਣੇ ਘਰ ਵਾਪਸ ਆਇਆ, ਇਸੇ ਦੌਰਾਨ ਗੇਟ ’ਤੇ ਕਿਸੇ ਵਿਅਕਤੀ ਨੇ ਦਸਤਕ ਦਿੱਤੀ, ਜਦ ਉਸ ਦੇ ਛੋਟੇ ਭਰਾ ਕਨ੍ਹੱਈਆ ਨੇ ਗੇਟ ਖੋਲ੍ਹਿਆ ਤਾਂ ਪਿੰਡ ਦੇ ਹੀ 2 ਨੌਜਵਾਨ ਉਸ ਨੂੰ ਕਿਸੇ ਜ਼ਰੂਰੀ ਕੰਮ ਦਾ ਆਖ ਕੇ ਬਾਹਰ ਕਾਲੀ ਸੜਕ ’ਤੇ ਲੈ ਗਏ। ਜਦ ਉਹ ਕਾਲੀ ਸੜਕ ’ਤੇ ਪੁੱਜਾ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ 15-20 ਨੌਜਵਾਨਾਂ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਪੁੱਛਿਆ ਕਿ ਉਸ ਦਾ ਕਸੂਰ ਕੀ ਹੈ ਤਾਂ ਉਕਤ ਨੇ ਉਸ ਦੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਰਾਜਾ ਨੇ ਕਿਹਾ ਕਿ ਜਦੋਂ ਉਹ ਆਪਣੇ ਦੋਸਤ ਨਾਲ ਆਪਣੇ ਭਰਾ ਕਨ੍ਹੱਈਆ ਨੂੰ ਦੇਖਣ ਗਿਆ ਤਾਂ ਉਸ ਦੀ ਕੁੱਟਮਾਰ ਹੁੰਦੀ ਦੇਖ ਕੇ ਉਹ ਉਸ ਨੂੰ ਛੁਡਵਾਉਣ ਲਈ ਅੱਗੇ ਹੋਏ। ਇਸ ਦੌਰਾਨ ਉਕਤ ਹਮਲਾਵਰਾਂ ’ਚੋਂ ਕਿਸੇ ਨੇ ਉਸ ਹੱਥ ’ਤੇ ਦਾਤ ਮਾਰ ਦਿੱਤਾ ਅਤੇ ਉਸ ਦਾ ਦੋਸਤ ਵੀ ਜ਼ਖਮੀ ਹੋ ਗਿਆ। ਉਪਰੰਤ ਹਮਲਾਵਰ ਮੌਕੇ ਤੋਂ ਭੱਜ ਗਏ। ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਰਾਜਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਰਾਮਾ ਮੰਡੀ ਸੂਰਿਆ ਐਨਕਲੇਵ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕੁਝ ਹਮਲਾਵਾਰਾਂ ਦੇ ਨਾਂ ਵੀ ਪੁਲਸ ਨੂੰ ਦੱਸ ਦਿੱਤੇ ਗਏ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News