ਰੰਜਿਸ਼ ਕਾਰਣ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ
Wednesday, Apr 17, 2024 - 05:30 PM (IST)

ਮੋਗਾ (ਆਜ਼ਾਦ) : ਰੰਜਿਸ਼ ਕਾਰਣ ਹਥਿਆਰਬੰਦ ਲੜਕਿਆਂ ਵਲੋਂ ਬੱਸ ਸਟੈਂਡ ਮੋਗਾ ਕੋਲ ਵਿਸ਼ਾਲਦੀਪ ਸਿੰਘ ਨਿਵਾਸੀ ਪਿੰਡ ਕੋਕਰੀ ਬੁੱਟਰਾਂ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਕਥਿਤ ਮੁਲਜ਼ਮਾਂ ਕੁਲਜਿੰਦਰ ਸਿੰਘ ਉਰਫ ਕਮਲ, ਪ੍ਰਦੀਪ ਸਿੰਘ, ਹਰਪੰਨ ਸਿੰਘ, ਬਲਜਿੰਦਰ ਸਿੰਘ ਬੋਬੀ ਸਾਰੇ ਨਿਵਾਸੀ ਪਿੰਡ ਗਾਲਿਬ ਕਲਾਂ, ਗੁਰਕੀਰਤ ਸਿੰਘ, ਜਸਵੀਰ ਸਿੰਘ ਉਰਫ ਹਾਮੀ ਦੋਨੋਂ ਨਿਵਾਸੀ ਪਿੰਡ ਕੋਕਰੀ ਬੁੱਟਰਾਂ, ਗੋਲੂ ਨਿਵਾਸੀ ਜਲਾਲਾਬਾਦ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲ਼ਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਵਿਸ਼ਾਲਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਕੇਸ ਦੀ ਤਾਰੀਖ਼ ’ਤੇ ਕੋਰਟ ਕੰਪਲੈਕਸ ਮੋਗਾ ਵਿਚ ਆਇਆ ਸੀ ਅਤੇ ਵਕੀਲ ਦੀ ਫੀਸ ਦਾ ਇੰਤਜਾਮ ਕਰਨ ਲਈ ਬੱਸ ਸਟੈਂਡ ਮੋਗਾ ਵੱਲ ਆ ਰਿਹਾ ਸੀ ਤਾਂ ਕਥਿਤ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਪੁਰਾਣੀ ਰੰਜਿਸ਼ ਕਾਰਣ ਉਸ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਮੈਂ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।