ਅਸੀਂ ਅੱਤਵਾਦ ''ਤੇ ਡੋਜ਼ੀਅਰ ਨਹੀਂ ਭੇਜਦੇ ਹਾਂ, ਘਰ ''ਚ ਦਾਖ਼ਲ ਹੋ ਕੇ ਮਾਰਦੇ ਹਾਂ : PM ਮੋਦੀ

04/30/2024 5:25:35 PM

ਲਾਤੂਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਦੇ ਭਾਰਤ ਸਰਕਾਰ ਦੇ ਰੁਖ 'ਚ ਕਾਂਗਰਸ ਸ਼ਾਸਨ ਦੌਰਾਨ ਅਪਣਾਏ ਗਏ ਦ੍ਰਿਸ਼ਟੀਕੋਣ ਦੀ ਤੁਲਨਾ 'ਚ ਬਹੁਤ ਵੱਡੀ ਤਬਦੀਲੀ ਦੇਖੀ ਗਈ ਹੈ। ਪੀ.ਐੱਮ. ਮੋਦੀ ਨੇ ਮਹਾਰਾਸ਼ਟਰ ਦੇ ਲਾਤੂਰ 'ਚ ਇਕ ਚੋਣ ਰੈਲੀ 'ਚ ਕਿਹਾ,''ਕਾਂਗਰਸ ਸ਼ਾਸਨ ਦੌਰਾਨ ਖ਼ਬਰਾਂ ਦੀਆਂ ਸੁਰਖੀਆਂ ਹੁੰਦੀਆਂ ਸਨ ਕਿ ਭਾਰਤ ਨੇ ਅੱਤਵਾਦੀ ਗਤੀਵਿਧੀਆਂ ਬਾਰੇ ਪਾਕਿਸਤਾਨ ਨੂੰ ਇਕ ਹੋਰ ਡੋਜ਼ੀਅਰ ਸੌਂਪਿਆ। ਮੀਡੀਆ 'ਚ ਸਾਡੇ ਕੁਝ ਦੋਸਤ ਅਜਿਹੇ ਕਿਸੇ ਵੀ ਡੋਜ਼ੀਅਰ ਦੇ ਭੇਜੇ ਜਾਣ 'ਤੇ ਤਾੜੀ ਵਜਾਉਂਦੇ ਸਨ।'' ਪੀ.ਐੱਮ. ਮੋਦੀ ਨੇ ਕਿਹਾ,''ਭਾਰਤ ਡੋਜ਼ੀਅਰ ਨਹੀਂ ਭੇਜਦਾ। ਅੱਜ ਭਾਰਤ ਘਰ 'ਚ ਦਾਖ਼ਲ ਹੋ ਕੇ ਮਾਰਦਾ ਹੈ।''

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਦਲਾਂ ਦਾ ਗਠਜੋੜ 'ਇੰਡੀਆ' ਨੇ ਇਕ ਫਾਰਮੂਲਾ ਤਿਆਰ ਕੀਤਾ, ਜਿਸ ਦੇ ਅਧੀਨ ਵਿਰੋਧੀ ਗਠਜੋੜ 'ਚ ਸ਼ਾਮਲ ਦਲਾਂ ਨੂੰ ਸੱਤਾ 'ਚ ਆਉਣ 'ਤੇ ਇਕ-ਇਕ ਸਾਲ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅਜਿਹੀ ਵਿਵਸਥਾ ਨਾਲ ਦੇਸ਼ ਦੇ ਹਿੱਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ,''ਕੁਝ ਲੋਕ ਕਿਸ਼ਤਾਂ 'ਚ ਪ੍ਰਧਾਨ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ।'' ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਜਦੋਂ ਮੈਂ ਇਕ ਸ਼੍ਰੇਸ਼ਠ ਭਾਰਤ ਦੀ ਗੱਲ ਕਰਦਾ ਹਾਂ ਤਾਂ ਕਾਂਗਰਸ ਦੇ ਸ਼ਹਿਜਾਦੇ ਨੂੰ ਬੁਖ਼ਾਰ ਆ ਜਾਂਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News