ਘਰ ''ਚ ਦਾਖ਼ਲ ਹੋ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Friday, Apr 05, 2024 - 06:07 PM (IST)

ਘਰ ''ਚ ਦਾਖ਼ਲ ਹੋ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਬਟਾਲਾ (ਸਾਹਿਲ)- ਘਰ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਦਾਖ਼ਲ ਹੋ ਕੇ ਸੱਟਾਂ ਮਾਰਨ ਅਤੇ ਭੰਨ-ਤੋੜ ਕਰਨ ਵਾਲੇ 11 ਵਿਅਕਤੀਆਂ ਖ਼ਿਲਾਫ਼ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸੋਨੀਆ ਪਤਨੀ ਦਿਲਬਾਗ ਮਸੀਹ ਉਰਫ ਬਾਗਾ ਵਾਸੀ ਹਰਚੋਵਾਲ ਨੇ ਲਿਖਵਾਇਆ ਹੈ ਕਿ ਬੀਤੀ 3 ਅਪ੍ਰੈਲ ਨੂੰ ਹਨੇਰੇ ’ਚ 3 ਵਜੇ ਦੇ ਕਰੀਬ ਉਸ ਦੇ ਘਰ ਅੰਦਰ 11 ਵਿਅਕਤੀਆਂ ਤੇਜ਼ਧਾਰ ਹਥਿਆਰਾਂ ਨਾਲ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਦਿਆਂ ਜਿਥੇ ਸੱਟਾਂ ਮਾਰੀਆਂ, ਉਥੇ ਨਾਲ ਹੀ ਘਰ ਦੇ ਦਰਵਾਜ਼ੇ-ਖਿੜਕੀਆਂ ਦੀ ਤੋੜ-ਭੰਨ ਕੀਤੀ ਅਤੇ ਕਮਰੇ ਅੰਦਰ ਵੜ ਕੇ ਸਾਰੇ ਸਾਮਾਨ ਦੀ ਤੋੜ-ਭੰਨ ਕੀਤੀ ਗਈ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਨਕਦੀ ਤੇ 1 ਤੋਲੇ ਦੇ ਸੋਨੇ ਦੇ ਝੁਮਕੇ ਕੱਢ ਲਏ ਅਤੇ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਫੜ ਲਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏੇ।

ਇਹ ਵੀ ਪੜ੍ਹੋ-  ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ

ਸੋਨੀਆ ਮੁਤਾਬਕ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭਾਮ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਏ.ਐੱਸ.ਆਈ. ਨੇ ਕਾਰਵਾਈ ਕਰਦਿਆਂ ਸਬੰਧਤ 11 ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News