ਘਰ ''ਤੇ ਵੋਟਿੰਗ ਕਰਨ ਦੇ ਤੁਰੰਤ ਬਾਅਦ 99 ਸਾਲਾ ਬਜ਼ੁਰਗ ਦੀ ਮੌਤ
Sunday, Apr 21, 2024 - 11:55 AM (IST)
ਕੋਟਾਯਮ (ਭਾਸ਼ਾ)- ਕੇਰਲ ਦੇ ਕੋਟਾਯਮ ਜ਼ਿਲ੍ਹੇ 'ਚ 99 ਸਾਲਾ ਇਕ ਬਜ਼ੁਰਗ ਦੀ ਲੋਕ ਸਭਾ ਚੋਣਾਂ ਲਈ ਆਪਣੇ ਘਰ 'ਚ ਵੋਟ ਪਾਉਣ ਦੇ ਤੁਰੰਤ ਬਾਅਦ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਲਾ ਦੇਮਨਕੁਨੂ ਦੇ ਮੂਲ ਵਾਸੀ ਏ.ਕੇ. ਰਮਨ ਨਾਇਰ ਆਪਣੇ ਪੋਤੇ ਨਾਲ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ ਅਤੇ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਘਰੋਂ ਵੋਟ ਦੀ ਸਹੂਲਤ ਦੇ ਅਧੀਨ ਸ਼ਨੀਵਾਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਪਰਤੋਂ ਕਰਨ ਦੇ ਕੁਝ ਹੀ ਮਿੰਟਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਨਾਇਰ ਨੂੰ 2 ਦਿਨ ਪਹਿਲੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਨਾਇਰ ਜਦੋਂ ਦੁਪਹਿਰ ਦਾ ਭੋਜਨ ਕਰ ਰਹੇ ਸਨ, ਉਦੋਂ ਚੋਣ ਅਧਿਕਾਰੀ ਬੈਲਟ ਪੇਪਰ ਲੈ ਕੇ ਉਨ੍ਹਾਂ ਕੋਲ ਆਏ। ਪਰਿਵਾਰ ਨੇ ਦੱਸਿਆ ਕਿ ਸਿਹਤ ਸਮੱਸਿਆਵਾਂ ਦੇ ਬਾਵਜੂਦ ਉਹ ਵੋਟ ਪਾਉਣ ਲਈ ਉਤਸ਼ਾਹਤ ਸਨ ਅਤੇ ਵੋਟਿੰਗ ਦੇ ਤੁਰੰਤ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8