ਧੀ ਨੂੰ ਸਕੂਲ ਛੱਡ ਕੇ ਵਾਪਸ ਆ ਰਹੇ ਪਿਤਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Friday, Apr 26, 2024 - 05:54 PM (IST)

ਧੀ ਨੂੰ ਸਕੂਲ ਛੱਡ ਕੇ ਵਾਪਸ ਆ ਰਹੇ ਪਿਤਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਨਵਾਂਸ਼ਹਿਰ (ਮਨੋਰੰਜਨ)- ਸਥਾਨਕ ਮੂਸਾਪੁਰ ਰੋਡ 'ਤੇ ਸਥਿਤ ਡੀ. ਏ. ਵੀ. ਸਕੂਲ ਵਿੱਚ ਆਪਣੀ ਧੀ ਨੂੰ ਛੱਡ ਕੇ ਵਾਪਸ ਆ ਰਹੇ ਪਿਤਾ 'ਤੇ ਚਾਰ ਕਾਰ ਸਵਾਰ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚੱਲਦੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰ ਸਵਾ ਅੱਠ ਵਜੇ ਦੇ ਕਰੀਬ ਚਰਨਦੀਪ ਜੈਨ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੀ ਧੀ ਨੂੰ ਡੀ. ਏ. ਵੀ. ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਕਿ ਜਿਵੇਂ ਹੀ ਮੂਸਾਪੁਰ ਰੋਡ 'ਤੇ ਨਗਰ ਕੌਂਸਲ ਦੇ ਡੰਪ ਕੋਲ ਪੁਹੰਚਿਆ ਤਾਂ ਉਥੇ ਇਕ ਕਾਰ ਵਿੱਚ ਸਵਾਰ ਚਾਰ ਲੋਕਾਂ ਨੇ ਰੋਕ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੀ ਇਕ ਬਾਂਹ ਦਾ ਗੁੱਟ ਬੁਰੀ ਤਰ੍ਹਾਂ ਨਾਲ ਕੱਟ ਗਿਆ। ਹਮਲੇ ਦੇ ਚੱਲਦੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। 

ਇਹ ਵੀ ਪੜ੍ਹੋ- ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ

ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਆਸ ਪਾਸ ਅਤੇ ਸਕੂਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਹੈ। ਉਨ੍ਹਾਂ ਕੈਮਰਿਆਂ ਵਿੱਚ ਕਾਰ ਅੱਗੇ ਜਾਂਦੀ ਵਿਖਾਈ ਨਹੀਂ ਦਿੱਤੀ। ਅਜਿਹਾ ਲੱਗਦਾ ਹੈ ਕਿ ਹਮਲਵਰਾਂ ਨੇ ਵਾਰਦਾਤ ਤੋਂ ਬਾਅਦ ਕਾਰ ਪਿੱਛੇ ਨੂੰ ਹੀ ਭਜਾ ਲਈ। ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੌਤੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਮਲਾਵਰ ਇਹ ਕਹਿ ਰਹੇ ਸੀ ਕਿ ਇਹੀ ਲੱਗਦਾ ਹੈ ? ਅਜਿਹੇ ਵਿੱਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸੇ ਨੇ ਹਮਲਵਰਾਂ ਨੇ ਵਾਰਦਾਤ ਕਰਵਾਈ ਹੋਵੇ। ਏ. ਐੱਸ. ਆਈ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਪੁਲਸ ਨੇ ਜ਼ਖ਼ਮੀ ਚਰਨਦੀਪ ਦੇ ਬਿਆਨ ਨਹੀਂ ਲਏ। ਉਹ ਪੀ. ਜੀ. ਆਈ. ਜਾ ਰਹੇ ਹਨ, ਉਥੋਂ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News