ਪੰਜਾਬ 'ਚ ਕਾਰ ਤੇ ਪੰਜਾਬ ਰੋਡਵੇਜ਼ ਬੱਸ ਦੀ ਹੋਈ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ

Thursday, Aug 08, 2024 - 06:22 PM (IST)

ਜਲਾਲਾਬਾਬਾਦ (ਜ.ਬ.) -ਫਾਜ਼ਿਲਕਾ ਰੋਡ ’ਤੇ ਸਥਿਤ ਬਸਤੀ ਕਾਲੂ ਵਾਲਾ ਦੇ ਕੋਲ ਅੱਜ ਸਵੇਰੇ ਕਾਰ ਅਤੇ ਪੰਜਾਬ ਰੋਡਵੇਜ਼ ਬੱਸ ਦੀ ਆਪਸੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੋਵੇਂ ਵ੍ਹੀਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਫਾਜ਼ਿਲਕਾ ਤੋਂ ਫਿਰੋਜ਼ਪੁਰ ਨੂੰ ਜਾ ਰਹੀ ਪੰਜਾਬ ਰੋਡਵੇਜ਼ ਬੱਸ ਜੋਕਿ ਐੱਫ਼-ਐੱਫ਼ ਨੈਸ਼ਨਲ ਹਾਈਵੇਅ ਮਾਰਗ ’ਤੇ ਸਥਿਤ ਬਸਤੀ ਕਾਲੂਵਾਲਾ ਦੇ ਕੋਲ ਪਹੁੰਚਣ ’ਤੇ ਅਤੇ ਇਸੇ ਦੌਰਾਨ ਜਲਾਲਾਬਾਦ ਵਾਲੀ ਸਾਈਡ ਤੋਂ ਕਾਰ ਆ ਰਹੀ ਸੀ, ਜੋ ਸੜਕ ’ਤੇ ਡੂੰਘੇ ਖੱਡੇ ਹੋਣ ਕਾਰਨ ਬੇਕਾਬੂ ਹੋ ਗਈ।

ਪੰਜਾਬ ਰੋਡਵੇਜ਼ ਦੀ ਬੱਸ ਅਤੇ ਕਾਰ ਦੀ ਆਪਸੀ ਟੱਕਰ ਹੋ ਗਈ, ਜਿਸ ਨਾਲ ਪੰਜਾਬ ਰੋਡਵੇਜ਼ ਬੱਸ ਸੜਕ ਕਿਨਾਰੇ ਬਿਜਲੀ ਦੇ ਮੀਟਰਾਂ ਦੇ ਬਕਸੇ ਵਿਚ ਟਕਰਾ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ, ਉਥੇ ਰੋਡਵੇਜ਼ ਦੀ ਬੱਸ ਦਾ ਵੀ ਬਹੁਤ ਨੁਕਸਾਨ ਹੋ ਗਿਆ। ਬਿਜਲੀ ਦੇ ਮੀਟਰਾਂ ਵਿਚ ਬੱਸ ਦੇ ਵੱਜਣ ਨਾਲ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ ਅਤੇ ਬੱਸ ਵਿਚ ਬੈਠੀਆਂ ਸਵਾਰੀਆਂ ਵੀ ਵਾਲ-ਵਾਲ ਬਚ ਗਈਆਂ। ਜਿਵੇਂ ਹੀ ਇਸ ਹਾਦਸੇ ਬਾਰੇ ਬਸਤੀ ਕਾਲੂਵਾਲਾ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਤੁਰੰਤ ਮੌਕੇ ’ਤੇ ਪੁੱਜੇ ਅਤੇ ਕਾਰ ਵਿਚ ਫਸੇ ਇਕ ਵਿਅਕਤੀ ਨੂੰ ਕੱਢਿਆ ਗਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

PunjabKesari

ਇਹ ਵੀ ਪੜ੍ਹੋ- ਆਪ੍ਰੇਸ਼ਨ ਈਗਲ-5 : ਪੰਜਾਬ ਪੁਲਸ ਨੇ ਨਸ਼ਿਆਂ ਦੇ ਹੌਟਸਪੌਟਸ ਨੂੰ ਨਿਸ਼ਾਨਾ ਬਣਾ ਕੀਤੀ ਵੱਡੀ ਕਾਰਵਾਈ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਮੌਜੂਦ ਰੋਡਵੇਜ਼ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਬੇਕਾਬੂ ਹੋ ਕੇ ਸੜਕ ’ਤੇ ਬਣੇ ਖੱਡੇ ਵਿਚ ਵੱਜ ਕੇ ਇਸ ਕਾਰ ਦੀ ਟੱਕਰ ਬੱਸ ਨਾਲ ਹੋ ਗਈ ਹੈ ਅਤੇ ਉਨ੍ਹਾਂ ਵੱਲੋਂ ਬੜੀ ਸੂਝ-ਬੂਝ ਨਾਲ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸੜਕ ਕਿਨਾਰੇ ਲੱਗੇ ਖੰਭੇ ਦੇ ਨਾਲ ਟਕਾਉਂਦੀ ਹੋਈ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਵਿਚ ਵੱਜ ਗਈ ਅਤੇ ਬਸ ਵਿਚ ਬੈਠੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ ਹਨ।

ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ, ਉਨ੍ਹਾਂ ਕਿਹਾ ਕਿ ਕਾਰ ਚਾਲਕਾਂ ਜਾਂ ਹੋਰ ਵ੍ਹੀਕਲਾਂ ਦੇ ਚਾਲਕਾਂ ਨੂੰ ਚਾਹੀਦਾ ਹੈ ਕਿ ਘੱਟ ਸਪੀਡ ਵਿਚ ਕਾਰ ਜਾਂ ਹੋਰ ਵ੍ਹੀਕਲ ਚਲਾਏ ਜਾਣ ਨਾਲ ਅਜਿਹੇ ਹਾਦਸਿਆ ਤੋਂ ਬਚਿਆ ਜਾ ਸਕਦਾ ਹੈ। ਉਧਰ, ਇਸ ਮੌਕੇ ਬਸਤੀ ਕਾਲੂ ਵਾਲਾ ਦੇ ਲੋਕਾਂ ਨੇ ਕਿਹਾ ਕਿ ਇਥੇ ਐੱਫ਼-ਐੱਫ਼ ਰੋਡ ’ਤੇ ਡੂੰਘੇ ਖੱਡੇ ਬਣੇ ਹੋਏ ਹਨ, ਜਿਸ ’ਤੇ ਅਕਸਰ ਹੀ ਤੇਜ਼ ਰਫ਼ਤਾਰ ਵਿਚ ਵ੍ਹੀਕਲ ਲੰਘਣ ਕਾਰਨ ਹਾਦਸੇ ਵਾਪਰ ਰਹੇ ਹਨ। ਹਰ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਬਸਤੀ ਵਾਸੀਆਂ ਨੇ ਆਪਣੇ ਪੱਧਰ ’ਤੇ ਸੜਕ ਦੇ ਕੁਝ ਖੱਡਿਆਂ ਵਿਚ ਮਿੱਟੀ ਪਾਈ ਗਈ ਸੀ। ਲੋਕਾਂ ਦੀ ਮੰਗ ਹੈ ਕਿ ਖ਼ਸਤਾ ਹਾਲਤ ਵਿਚ ਤਬਦੀਲ ਹੋ ਚੁੱਕੀ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਇਥੇ ਹੋ ਰਹੇ ਹਾਦਸਿਆਂ ਤੋਂ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News