ਫੈਕਟਰੀਆਂ ਤੇ ਸੀਵਰੇਜ ਦੇ ਪਾਣੀ ਤੋਂ ਸਤਲੁਜ ਦਰਿਆ ਦਾ ਪਾਣੀ ਹੋ ਰਿਹੈ ਪ੍ਰਦੂਸ਼ਿਤ

Monday, Aug 21, 2017 - 06:41 AM (IST)

ਫੈਕਟਰੀਆਂ ਤੇ ਸੀਵਰੇਜ ਦੇ ਪਾਣੀ ਤੋਂ ਸਤਲੁਜ ਦਰਿਆ ਦਾ ਪਾਣੀ ਹੋ ਰਿਹੈ ਪ੍ਰਦੂਸ਼ਿਤ

ਫਿਰੋਜ਼ਪੁਰ,(ਕੁਮਾਰ)— ਸਤਲੁਜ ਦਰਿਆ ਵਿਚ ਫੈਕਟਰੀਆਂ ਦਾ ਅਤੇ ਸੀਵਰੇਜ ਆਦਿ ਦਾ ਪਾਣੀ ਸੁੱਟਣ ਦੇ ਕਾਰਨ ਦਰਿਆਈ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਸ ਪ੍ਰਦੂਸ਼ਿਤ ਪਾਣੀ ਦੇ ਕਾਰਨ ਦਰਿਆ ਵਿਚ ਰਹਿੰਦੀਆਂ ਮੱਛੀਆਂ ਮਰ ਰਹੀਆਂ ਹਨ ਤੇ ਜੀਵ-ਜੰਤੂਆਂ ਦੀ ਜਾਨ ਖਤਰੇ ਵਿਚ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵੀ ਆਪਣੀਆਂ ਫੈਕਟਰੀਆਂ ਦਾ ਸਾਰਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਛੱਡ ਰਿਹਾ ਹੈ, ਜਿਸ ਕਾਰਨ ਦਰਿਆਈ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਰਹਿੰਦੇ ਲੋਕਾਂ ਦਾ ਮੰਨਣਾ ਹੈ ਕਿ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਉਨ੍ਹਾਂ ਦਾ ਪੂਰਾ ਏਰੀਆ ਕਈ ਵਾਰ ਬਦਬੂ ਨਾਲ ਭਰ ਜਾਂਦਾ ਹੈ।
ਦੱਸਿਆ ਜਾਂਦਾ ਹੈ ਕਿ ਇਸ ਪ੍ਰਦੂਸ਼ਿਤ ਪਾਣੀ ਦਾ ਸਿੱਧਾ ਅਸਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਰਹਿੰਦੇ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ ਅਤੇ ਛੋਟੇ-ਛੋਟੇ ਬੱਚੇ ਮੰਦਬੁੱਧੀ ਹੋਣ ਲੱਗੇ ਹਨ। ਲੋਕਾਂ ਵਿਚ ਚਮੜੀ ਦੇ ਰੋਗ ਤੇ ਹੋਰ ਭਿਆਨਕ ਬੀਮਾਰੀਆਂ ਵੱਧਣ ਲੱਗੀਆਂ ਹਨ। ਫਿਰੋਜ਼ਪੁਰ ਵਿਚ ਸਤਲੁਜ ਦਰਿਆ ਵਿਚ ਕਲਾਲੀ ਬੂਟੀ ਵੀ ਵੱਧਣ ਲੱਗੀ ਹੈ। 
ਗੰਦਗੀ 'ਚ ਮੂੰਹ ਮਾਰਦੀਆਂ ਗਊਆਂ ਦੀ ਸੰਭਾਲ ਕੀਤੀ ਜਾਵੇ  
ਪੀ. ਸੀ. ਕੁਮਾਰ, ਜਿੰਮੀ ਮਨਚੰਦਾ ਅਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਸੜਕਾਂ 'ਤੇ ਭੁੱਖੀਆਂ-ਪਿਆਸੀਆਂ ਬੇਸਹਾਰਾ ਘੁੰਮਦੀਆਂ ਗਾਵਾਂ ਅਤੇ ਸਾਨ੍ਹਾਂ ਆਦਿ ਦੀ ਸੰਭਾਲ ਦੇ ਲਈ ਪੰਜਾਬ ਸਕਰਾਰ ਅਤੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਕਿ 33 ਕਰੋੜ ਦੇਵੀ-ਦੇਵਤਿਆ ਦੇ ਵਾਸ ਵਾਲੀ ਗਊ ਮਾਤਾ ਆਪਣੀ ਭੁੱਖ ਮਿਟਾਉਣ ਦੇ ਲਈ ਗੰਦਗੀ ਵਿਚ ਮੂੰਹ ਮਾਰਦੀ ਰਹਿੰਦੀ ਹੈ। ਸੜਕਾਂ 'ਤੇ ਆਵਾਰਾ ਘੁੰਮਦੇ ਇਹ ਪਸ਼ੂ ਵੱਡੇ-ਵੱਡੇ ਜਾਨਲੇਵਾ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ਅਤੇ ਕਈ ਲੋਕਾਂ ਨੂੰ ਜ਼ਖਮੀ ਤੇ ਅਪਾਹਜ ਕਰ ਚੁੱਕੇ ਹਨ। 


Related News