ਮਿਸ ਪੂਜਾ ਦੀ ਹੋ ਗਈ ਮੌਤ ! ਸੋਸ਼ਲ ਮੀਡੀਆ 'ਤੇ ਪਈਆਂ ਪੋਸਟਾਂ 'ਤੇ ਬੋਲੀ ਗਾਇਕਾ, “ਟੱਲ ਜੋ”

Thursday, Dec 18, 2025 - 09:50 PM (IST)

ਮਿਸ ਪੂਜਾ ਦੀ ਹੋ ਗਈ ਮੌਤ ! ਸੋਸ਼ਲ ਮੀਡੀਆ 'ਤੇ ਪਈਆਂ ਪੋਸਟਾਂ 'ਤੇ ਬੋਲੀ ਗਾਇਕਾ, “ਟੱਲ ਜੋ”

ਮਨੋਰੰਜਨ ਡੈਸਕ : ਸੋਸ਼ਲ ਮੀਡੀਆ ਦੇ ਤੇਜ਼ ਰਫ਼ਤਾਰ ਦੌਰ ਵਿੱਚ ਅਕਸਰ ਬਿਨਾਂ ਪੁਸ਼ਟੀ ਦੇ ਖਬਰਾਂ ਵਾਇਰਲ ਹੋ ਜਾਂਦੀਆਂ ਹਨ। ਇੱਕ ਮਸ਼ਹੂਰ ਹਸਤੀ ਦੀ ਮੌਤ ਦੀ ਅਫਵਾਹ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ, ਜਿਸ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਉਲਝਣ ਦਾ ਮਾਹੌਲ ਬਣ ਗਿਆ। 
ਇਕ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ, ਜਿਸ 'ਚ ਕਿਸੇ ਨੇ ਸੋਸ਼ਲ ਮੀਡੀਆ ਪਲੇਟ ਫਾਰਮ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਮੌਤ ਦੀ ਖਬਰ ਫੈਲਾਅ ਦਿੱਤੀ। ਵਾਇਲਰ ਪੋਸਟ 'ਚ ਲਿਖਿਆ ਗਿਆ '' ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਿਸ ਪੂਜਾਾ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ।
ਇਸ ਪੋਸਟ ਦੇ ਵਾਇਰਲ ਹੁੰਦਿਆ ਹੀ ਇਹ ਪੋਸਟ ਘੰਮਦਿਆ-ਘੰਮਦਿਆਂ ਪੰਜਾਬੀ ਗਾਇਕਾ ਮਿਸ ਪੂਜਾ ਤੱਕ ਪੁੱਜ ਗਈ। ਇਸ ਤੋਂ ਬਾਅਦ ਮਿਸ ਪੂਜਾ ਨੇ ਵੀ ਬੜੇ ਮਜਾਕੀਆਂ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਦੱਸਿਆ ਕਿ ਇਹ ਖਬਰ ਇਕ ਅਫਵਾਹ ਹੈ। ਉਨ੍ਹਾਂ ਆਪਣੇ ਇੰਸਟਗ੍ਰਾਮ 'ਤੇ ਪੋਸਟ ਕਰਦਿਆ ਲਿਖਿਆ ''ਟੱਲ ਜੋ-ਟੱਲ ਜੋ ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ। 

 
 
 
 
 
 
 
 
 
 
 
 
 
 
 
 

A post shared by Miss Pooja (@misspooja)

 

 


author

Shubam Kumar

Content Editor

Related News