ਪੰਜਾਬ ਦੇ ਇਸ ਜ਼ਿਲ੍ਹੇ ਦੀ ਨਵੇਂ ਸਿਰੇ ਤੋਂ ਹੋ ਰਹੀ ਵਾਰਡਬੰਦੀ, ਜਨਤਕ ਕੀਤਾ ਗਿਆ ਖ਼ਾਕਾ
Tuesday, Dec 23, 2025 - 04:29 PM (IST)
ਮੋਹਾਲੀ (ਰਣਬੀਰ) : ਨਗਰ ਨਿਗਮ ਮੋਹਾਲੀ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਜਾ ਰਹੀ ਹੈ। ਵਾਰਡਬੰਦੀ ਬੋਰਡ ਦੀ ਬੀਤੇ ਸ਼ਨੀਵਾਰ ਨੂੰ ਹੋਈ ਬੈਠਕ 'ਚ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਪਹਿਲਾਂ ਵਾਂਗ ਹੀ 50 ਵਾਰਡ ਰਹਿਣਗੇ। ਇਸ ਨੂੰ ਲੋਕਲ ਬਾਡੀ ਵਿਭਾਗ ਪੰਜਾਬ ਵਲੋਂ ਮਨਜ਼ੂਰੀ ਦੇ ਦਿੱਤੀ ਗਈ। ਇਸ ਪਿੱਛੋਂ ਅੱਜ ਵਿਭਾਗ ਵਲੋਂ ਨਵੀਂ ਵਾਰਡਬੰਦੀ ਨਾਲ ਸਬੰਧਿਤ ਖਾਕਾ (ਨਕਸ਼ਾ) ਲੋਕਾਂ ਦੇ ਸੁਝਾਅ ਜਾਂ ਇਤਰਾਜ਼ ਲੈਣ ਦੇ ਲਈ ਜਨਤਕ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ 'ਚ ਪੈ ਗਈਆਂ ਛੁੱਟੀਆਂ! ਵਿਦਿਆਰਥੀਆਂ ਦੀਆਂ ਠੰਡ 'ਚ ਲੱਗੀਆਂ ਮੌਜਾਂ
ਨਵੇਂ ਜਾਰੀ ਕੀਤੇ ਗਏ ਨਕਸ਼ੇ ਮੁਤਾਬਕ ਮੋਹਾਲੀ ਦੇ ਕੁੱਲ 50 ਵਾਰਡਾਂ 'ਚੋਂ 20 ਜਿਨ੍ਹਾਂ 'ਚ ਵਾਰਡ ਨੰਬਰ 2, 4, 6 ,10, 12, 14, 16, 18, 20, 22, 24, 28, 30, 32, 34, 36, 38, 42, 44, 48, 50 ਜਨਰਲ ਵਰਗ ਲਈ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਔਰਤਾਂ ਲਈ 1, 3, 7, 9, 11, 13, 15, 19, 21, 23, 25, 27, 31, 33, 35, 37, 39, 41, 43, 45, 47, 49 ਰਿਜ਼ਰਵ ਐਲਾਨੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ! ਸਰਕਾਰ ਨੇ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਇਸੇ ਤਰ੍ਹਾਂ ਪੱਛੜੀਆਂ ਸ਼੍ਰੇਣੀਆਂ ਵਰਗ ਲਈ ਵਾਰਡ ਨੰਬਰ 4, 8 , ਅਨੂਸੂਚਿਤ ਜਾਤੀ ਲਈ 20, 40, 46 ਜਦੋਂ ਕਿ ਅਨੁਸੂਚਿਤ ਜਾਤੀ ਔਰਤਾਂ ਲਈ 5, 17, 29 ਵਾਰਡ ਰਿਜ਼ਰਵ ਰੱਖੇ ਗਏ ਹਨ। ਇਸ ਨਵੀਂ ਵਾਰਡਬੰਦੀ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ, ਮੌਜੂਦਾ ਕੌਂਸਲਰਾਂ, ਚੋਣਾਂ ਲੜਨ ਦੇ ਇਛੁੱਕ ਵਿਅਕਤੀਆਂ ਤੋਂ ਇਲਾਵਾ ਆਮ ਸਬੰਧਿਤ ਲੋਕਾਂ ਦੀ ਪ੍ਰਕਿਰਿਆ ਕਿਹੋ ਜਿਹੀ ਰਹੇਗੀ, ਇਹ ਦੇਖਣਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
