ਪੰਜਾਬ ਦੇ ਇਨ੍ਹਾਂ ਡਾਕਟਰਾਂ ''ਤੇ ਲਿਆ ਗਿਆ ਵੱਡਾ ਐਕਸ਼ਨ! ਕਦੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
Thursday, Dec 25, 2025 - 04:53 PM (IST)
ਜਲੰਧਰ (ਵਰੁਣ)–ਮਾਣਯੋਗ ਕੋਰਟ ਦੇ ਹੁਕਮਾਂ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਸਰਵੋਦਿਆ ਹਸਪਤਾਲ ਦੇ ਪਾਰਟਨਰ ਡਾ. ਰਾਜੇਸ਼ ਅਗਰਵਾਲ, ਡਾ. ਸੰਜੇ ਮਿੱਤਲ, ਡਾ. ਅਨਵਰ ਇਬਰਾਹੀਮ, ਡਾ. ਕਪਿਲ ਗੁਪਤਾ ਸਮੇਤ ਸੀ. ਏ. ਸੰਦੀਪ ਕੁਮਾਰ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 233 ਦਰਜ ਕਰ ਲਈ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇਗੀ, ਜਿਸ ਤੋਂ ਬਾਅਦ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਵੇਗਾ।
ਥਾਣਾ ਨਵੀਂ ਬਾਰਾਦਰੀ ਦੇ ਮੁਖੀ ਡਾ. ਪੰਕਜ ਤ੍ਰਿਵੇਦੀ ਦੇ ਬਿਆਨਾਂ ’ਤੇ ਡਾ. ਰਾਜੇਸ਼ ਅਗਰਵਾਲ, ਸੰਜੇ ਮਿੱਤਲ, ਅਨਵਰ ਇਬਰਾਹੀਮ, ਕਪਿਲ ਗੁਪਤਾ ਅਤੇ ਸੀ. ਏ. ਸੰਦੀਪ ਕੁਮਾਰ ਖ਼ਿਲਾਫ਼ ਧਾਰਾ 420, 465, 467, 468, 471, 477-ਏ ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ਾਂ ਦੇ ਆਧਾਰ ’ਤੇ ਹਰੇਕ ਦੀ ਭੂਮਿਕਾ ਨੂੰ ਖੰਗਾਲਿਆ ਜਾਵੇਗਾ ਅਤੇ ਫਿਰ ਨਾਮਜ਼ਦ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ।
ਇਹ ਵੀ ਪੜ੍ਹੋ: ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਸ਼ਾਹਕੋਟ ਦੇ ਨੌਜਵਾਨ ਬਾਰੇ ਹੈਰਾਨੀਜਨਕ ਖ਼ੁਲਾਸੇ! ਅੱਤਵਾਦੀ ਰਿੰਦਾ ਦੇ ਪਿੰਡ...

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਡਿੱਗੇਗੀ ਗਾਜ! ਵੱਡੀ ਕਾਰਵਾਈ ਕਰਨ ਦੇ ਹੁਕਮ ਜਾਰੀ
ਡਾ. ਪੰਕਜ ਤ੍ਰਿਵੇਦੀ ਨੇ ਇਨ੍ਹਾਂ ਡਾਕਟਰਾਂ ਅਤੇ ਸੀ. ਏ. ’ਤੇ ਫਰਜ਼ੀ ਬੈਲੇਂਸ ਸ਼ੀਟ ਅਤੇ ਰਿਟਰਨ ਤਿਆਰ ਕਰਨ, ਹਸਪਤਾਲ ਦੇ ਘਾਟੇ ਵਿਚ ਹੋਣ ਦੇ ਬਾਵਜੂਦ ਸੈਲਰੀ ਅਤੇ ਹੋਰ ਖਰਚੇ ਲੈਣ ਅਤੇ ਹਸਪਤਾਲ ਨੂੰ 1.27 ਕਰੋੜ ਦਾ ਘਾਟਾ ਪਾਉਣ ਦੇ ਦੋਸ਼ ਲਾਏ ਸਨ। ਇਸ ਸਬੰਧੀ ਡਾ. ਤ੍ਰਿਵੇਦੀ ਨੇ 2021 ਵਿਚ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਨੇ ਮਾਣਯੋਗ ਅਦਾਲਤ ਦਾ ਰੁਖ਼ ਕੀਤਾ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਤੁਰੰਤ ਐੱਫ਼. ਆਈ. ਆਰ. ਦਰਜ ਕਰਨ ਅਤੇ ਗੰਭੀਰਤਾ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮੰਗਲਵਾਰ ਨੂੰ ਥਾਣੇ ਵਿਚ ਕੋਰਟ ਦੇ ਹੁਕਮਾਂ ਦੀ ਕਾਪੀ ਪਹੁੰਚਦੇ ਹੀ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਐੱਫ਼. ਆਈ. ਆਰ. ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: 5 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ! 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
