ਬੁੱਢੇ ਦਰਿਆ ਨੂੰ ਗੰਦਲਾ ਕਰਨ ਵਾਲਿਆਂ ਖ਼ਿਲਾਫ਼ ਐਕਸ਼ਨ
Thursday, Dec 18, 2025 - 06:48 PM (IST)
ਲੁਧਿਆਣਾ (ਅਨਿਲ): ਲੁਧਿਆਣਾ ਪੁਲਸ ਨੇ ਬੁੱਢੇ ਦਰਿਆ ਦੇ ਅੰਦਰ ਡੇਅਰੀ ਦਾ ਵੇਸਟ ਸੁੱਟਣ ਵਾਲੇ ਮੁਲਜ਼ਮ ਦੇ ਖ਼ਿਲਾਫ਼ ਐਕਸ਼ਨ ਲਿਆ ਹੈ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਨਗਰ ਨਿਗਮ ਜ਼ੋਨ ਡੀ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨਵੀਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਨਾਮ ਸਿੰਘ ਬਲਾਕ 23 ਵਜੋਂ ਕੀਤੀ ਗਈ ਹੈ।
