ਪੰਜਾਬ ''ਚ ਦਲਿਤ ਅਪਣਾ ਰਹੇ ਹਨ ਵੱਖਰੀ ਪਛਾਣ, ਨਾਂ ਦੇ ਮੂਹਰੇ ਲਾ ਰਹੇ ਹਨ ਦੈਤਯ, ਦਾਨਵ ਵਰਗੇ ਉਪਨਾਮ

07/07/2018 6:11:42 AM

ਜਲੰਧਰ(ਇੰਟ.)-ਈ. ਵੀ. ਰਾਮਸਵਾਮੀ ਪੇਰੀਆਰ ਨੇ 1925 'ਚ ਮਦਰਾਸ 'ਚ ਜੋ ਦ੍ਰਵਿੜ ਅੰਦੋਲਨ ਜਾਂ ਆਤਮ-ਸਨਮਾਨ ਅੰਦੋਲਨ ਸ਼ੁਰੂ ਕੀਤੇ ਸਨ, ਉਹ ਕਾਫੀ ਹੱਦ ਤਕ ਉੱਤਰ ਭਾਰਤ ਵਿਰੋਧੀ ਅਤੇ ਹਿੰਦੀ ਵਿਰੋਧੀ ਸਨ। ਦਰਅਸਲ, ਇਹ ਅੰਦੋਲਨ ਜਾਤੀ ਵਿਵਸਥਾ ਅਤੇ ਅੰਧਵਿਸ਼ਵਾਸ ਨਾਲ ਲੜਾਈ ਅਤੇ ਸਾਰਿਆਂ ਦੇ ਮਨਾਂ ਵਿਚ ਆਤਮ-ਸਨਮਾਨ ਨੂੰ ਲੈ ਕੇ ਸੀ। ਹਾਲਾਂਕਿ ਪੇਰੀਆਰ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦਾ ਦ੍ਰਵਿੜ ਅੰਦੋਲਨ ਇਕ ਦਿਨ ਭਾਰਤ ਦੇ ਬਿਲਕੁੱਲ ਉੱਤਰੀ ਕੋਨੇ ਵਿਚ ਵੀ ਥਾਂ ਬਣਾ ਲਵੇਗਾ। ਪੰਜਾਬ ਦੇ ਦਲਿਤ ਹੁਣ ਦ੍ਰਵਿੜ ਜਾਂ ਨੌਨ ਆਰੀਆ ਦੇ ਰੂਪ ਵਿਚ ਖੁਦ ਨੂੰ ਪੇਸ਼ ਕਰ ਰਹੇ ਹਨ। ਉਨ੍ਹਾਂ ਵਿਚੋਂ ਕਈ ਹੁਣ ਦੈਤਯ, ਦਾਨਵ ਅਤੇ ਇਥੋਂ ਤਕ ਕਿ ਰਾਕਸ਼ਸ਼ ਤੱਕ ਆਪਣੇ ਨਾਂ ਦੇ ਅੱਗੇ ਲਾ ਰਹੇ ਹਨ। 90 ਤੋਂ ਜ਼ਿਆਦਾ ਸਾਲਾਂ ਤੋਂ ਬਾਅਦ ਹੁਣ ਪੰਜਾਬ ਦੇ ਕਈ ਦਲਿਤਾਂ ਨੇ ਦ੍ਰਵਿੜ ਪਛਾਣ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਕਈ ਪੇਰੀਆਰ ਅਤੇ ਜਾਂ ਉਨ੍ਹਾਂ ਦੇ ਦੱਖਣੀ ਭਾਰਤ ਦੇ ਅੰਦੋਲਨ ਬਾਰੇ ਨਹੀਂ ਜਾਣਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਵੱਖਰੀ ਤਰ੍ਹਾਂ ਪਰਿਭਾਸ਼ਤ ਕੀਤੇ ਜਾਣ ਦੀ ਲੋੜ ਮਹਿਸੂਸ ਕਰਦੇ ਹਨ। ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਦਲਿਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ 32 ਫੀਸਦੀ ਹੈ। ਇਹ ਗੱਲ ਵਾਲਮੀਕਿ ਭਾਈਚਾਰੇ ਵਿਚ ਸਭ ਤੋਂ ਜ਼ਿਆਦਾ ਦੇਖੀ ਜਾ ਰਹੀ ਹੈ। ਪੰਜਾਬ ਵਿਚ ਇਸ ਤਰ੍ਹਾਂ ਇਕ ਪਛਾਣ ਬਣਾਉਣ ਦਾ ਸ਼ੁਰੂਆਤੀ ਕਦਮ ਲੱਗਭਗ 50 ਸਾਲ ਪਹਿਲਾਂ ਉਠਾਇਆ ਗਿਆ ਸੀ ਪਰ ਓਦੋਂ ਇਹ ਕੁਝ ਹੀ ਲੋਕਾਂ ਤਕ ਸੀਮਤ ਸੀ। ਸੁਪਰੀਮ ਕੋਰਟ ਦੇ ਹਾਲੀਆ ਐੱਸ. ਟੀ./ਐੱਸ. ਟੀ. ਐਕਟ ਵਿਚ ਸੋਧ ਦੇ ਫੈਸਲੇ 'ਤੇ ਪੰਜਾਬ ਵਿਚ ਵੀ ਦਲਿਤਾਂ 'ਚ ਇਹ ਮੁੱਦਾ ਗਰਮ ਹੈ। 
ਹਿੰਦੂ ਧਰਮ ਤੋਂ ਵੱਖਰੇ ਹਨ ਰੀਤੀ-ਰਿਵਾਜ
ਆਦਿ ਧਰਮ ਸਮਾਜ ਦੇ ਸੰਸਥਾਪਕ ਦਰਸ਼ਨ ਰਤਨ ਰਾਵਣ ਦੱਸਦੇ ਹਨ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ 13 ਅਪ੍ਰੈਲ ਨੂੰ ਫਗਵਾੜਾ ਵਿਚ ਦਲਿਤਾਂ ਅਤੇ ਦੱਖਣਪੰਥੀ ਹਿੰਦੂ ਸਮੂਹ ਦੇ ਲੋਕਾਂ ਵਿਚਾਲੇ ਹੋਏ ਸੰਘਰਸ਼ ਵਿਚ ਇਕ ਵਾਲਮੀਕਿ ਨੌਜਵਾਨ ਮਾਰਿਆ ਗਿਆ ਸੀ। ਇਸ ਤੋਂ ਬਾਅਦ ਇਸ ਸਬੰਧ ਵਿਚ ਹਿੱਤਾਂ ਨੂੰ ਦੇਖਿਆ ਗਿਆ। ਦਰਸ਼ਨ ਰਤਨ ਦਾ ਸੰਗਠਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਉਹ ਅੱਗੇ ਕਹਿੰਦੇ ਹਨ ਕਿ ਅਸੀਂ ਦ੍ਰਵਿੜ ਉਪਨਾਮ ਨੂੰ ਅਪਣਾ ਰਹੇ ਹਾਂ। ਸਾਡੇ ਧਾਰਮਿਕ ਰੀਤੀ-ਰਿਵਾਜ ਵੀ ਹਿੰਦੂਆਂ ਨਾਲੋਂ ਵੱਖਰੇ ਹਨ। ਅਸੀਂ ਵਾਲਮੀਕਿ ਪੂਜਾ ਕਰਦੇ ਹਾਂ। ਰਾਵਣ ਸੈਨਾ ਦੇ ਮੁਖੀ ਲਖਬੀਰ ਲੰਕੇਸ਼ ਕਹਿੰਦੇ ਹਨ ਕਿ ਸਾਡੇ ਭਾਈਚਾਰੇ ਦੇ ਲੋਕ ਸ਼ਹਿਰਾਂ ਵਿਚ ਰਾਵਣ ਸੈਨਾ ਯੂਨਿਟ ਸ਼ੁਰੂ ਕਰਨਾ ਚਾਹੁੰਦੇ ਹਨ।


Related News