ਪਤਨੀ ਤੋਂ ਵੱਖ ਰਹਿ ਰਹੇ 2 ਬੱਚਿਆਂ ਦੇ ਪਿਤਾ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ
Friday, Mar 29, 2024 - 11:32 PM (IST)

ਲੁਧਿਆਣਾ (ਰਿਸ਼ੀ)– ਥਾਣਾ ਸਦਰ ਦੇ ਇਲਾਕੇ ਈਸ਼ਰ ਨਗਰ ’ਚ 2 ਬੱਚਿਆਂ ਦੇ ਪਿਤਾ ਨੇ ਵੀਰਵਾਰ ਦੀ ਰਾਤ ਨੂੰ ਘਰ ’ਚ ਸ਼ੱਕੀ ਹਾਲਤ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦਿਆਂ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰੋਡ ਸ਼ੋਅ ਦੌਰਾਨ ਸੁਸ਼ੀਲ ਰਿੰਕੂ ਦੀ ਘਰਵਾਲੀ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕਿਉਂ ਹੋਏ BJP 'ਚ ਸ਼ਾਮਲ (ਵੀਡੀਓ)
ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਲ ਦੀ ਘੜੀ ਪਤਨੀ ਰਜਨੀ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਜਾਂਚ ਅਧਿਕਾਰੀ ਸ਼ਾਮ ਲਾਲ ਮੁਤਾਬਕ ਮ੍ਰਿਤਕ ਦੀ ਪਛਾਣ ਰਾਜੂ ਪਾਸਵਾਨ (34) ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਪਤਨੀ ਨੇ ਦੱਸਿਆ ਕਿ ਰਾਜੂ ਟਰੈਕਟਰ ਚਲਾਉਂਦਾ ਸੀ ਤੇ 2 ਮਹੀਨੇ ਤੋਂ ਪਰਿਵਾਰ ਤੋਂ ਵੱਖ ਕਿਰਾਏ ’ਤੇ ਰਹਿ ਰਿਹਾ ਸੀ, ਜਦਕਿ ਉਹ ਆਪਣੇ ਬੱਚਿਆਂ ਸਮੇਤ ਮਾਣਕਵਾਲ ’ਚ ਵੱਖ ਰਹਿ ਰਹੀ ਸੀ। ਸਵੇਰੇ ਉਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।