ਕੈਨੇਡਾ ਰਹਿ ਰਹੇ ਪੁੱਤ ਨੂੰ ਮਿਲਣ ਵਿਦੇਸ਼ ਗਏ ਮਾਪੇ, ਅਚਾਨਕ ਵਾਪਰ ਗਿਆ ਭਾਣਾ

Wednesday, Jul 13, 2022 - 06:27 PM (IST)

ਕੈਨੇਡਾ ਰਹਿ ਰਹੇ ਪੁੱਤ ਨੂੰ ਮਿਲਣ ਵਿਦੇਸ਼ ਗਏ ਮਾਪੇ, ਅਚਾਨਕ ਵਾਪਰ ਗਿਆ ਭਾਣਾ

ਡਕਾਲਾ (ਨਰਿੰਦਰ) : ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜਾ ਵਿਖੇ ਰਹਿੰਦੇ ਜਗਤਾਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਦਇਆ ਸਿੰਘ ਦੀ ਦਿਲ ਦਾ ਦੌਰ ਪੈਣ ਨਾਲ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਇਆ ਸਿੰਘ ਪਿਛਲੇ 5 ਸਾਲਾਂ ਤੋਂ ਕੈਨੇਡਾ ’ਚ ਰਹਿ ਰਿਹਾ ਸੀ ਅਤੇ ਵਰਕ ਪਰਮਿਟ ’ਤੇ ਉੱਥੇ ਕੰਮ ਵੀ ਕਰ ਰਿਹਾ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ, ਫੋਰੈਂਸਿਕ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਇਆ ਸਿੰਘ ਅਤੇ ਉਸ ਦਾ ਭਰਾ ਦੋਵੇਂ ਇਕੱਠੇ ਕੈਨੇਡਾ ’ਚ ਰਹਿ ਰਹੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਵੀ ਉਨ੍ਹਾਂ ਨੂੰ ਮਿਲਣ ਉੱਥੇ ਹੀ ਗਏ ਹੋਏ ਸਨ। ਬੀਤੀ ਰਾਤ ਦਇਆ ਸਿੰਘ ਆਪਣੇ ਕਮਰੇ ’ਚ ਸੁੱਤਾ ਪਿਆ ਸੀ। ਇਸ ਦੌਰਾਨ ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁਕੀ ਸੀ। ਨੌਜਵਾਨ ਦੀ ਅਚਾਨਕ ਮੌਤ ’ਤੇ ਪਿੰਡ ’ਚ ਮਾਤਮ ਛਾ ਗਿਆ ਹੈ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਚੰਡੀਗੜ੍ਹ ਥਾਰ ’ਚ ਮੌਜ ਮਸਤੀ ਕਰਨ ਆਇਆ ਮੁੰਡਾ, ਹੋਸ਼ ਤਾਂ ਉਦੋਂ ਉੱਡੇ ਜਦੋਂ ਲਈ ਗੱਡੀ ਦੀ ਤਲਾਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News