...ਹੁਣ ਸਰਬੱਤ ਦਾ ਭਲਾ ਐਕਸਪ੍ਰੈੱਸ ’ਤੇ ਹੋਇਆ ਪਥਰਾਅ

Saturday, Aug 24, 2024 - 03:10 PM (IST)

ਲੁਧਿਆਣਾ (ਗੌਤਮ)- ਲਾਡੋਵਾਲ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਦਰਮਿਆਨ ਚਲਦੀਆਂ ਟਰੇਨਾਂ ’ਤੇ ਪੱਥਰਬਾਜ਼ੀ ਕਰਨ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਹਾਲਾਂਕਿ ਰੇਲਵੇ ਸੁਰੱਖਿਆ ਫੋਰਸ ਵੱਲੋਂ ਇਸ ਦੇ ਮੱਦੇਨਜ਼ਰ ਲਗਾਤਾਰ ਗਸ਼ਤ ਕਰ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਉਥੇ ਰੇਲਵੇ ਟ੍ਰੈਕ ਦੇ ਆਸ-ਪਾਸ ਖੇਡਣ ਵਾਲੇ ਬੱਚੇ ਚਲੱਦੀਆਂ ਟਰੇਨਾਂ ’ਤੇ ਪੱਥਰ ਸੁੱਟਣ ਤੋਂ ਨਹੀਂ ਰੁਕ ਰਹੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਵੀਰਵਾਰ ਨੂੰ ਜਿਉਂ ਹੀ ਟਰੇਨ ਨੰ. 22480 ਸਰਬੱਤ ਦਾ ਭਲਾ ਲੋਹੀਆਂ ਖਾਸ ਤੋਂ ਨਵੀਂ ਦਿੱਲੀ ਵੱਲ ਜਾਂਦੇ ਸਮੇਂ ਲਾਡੋਵਾਲ ਰੇਲਵੇ ਸਟੇਸ਼ਨ ਤੋਂ ਨਿਕਲੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਚਲਦੀ ਟਰੇਨ ’ਤੇ ਪੱਥਰ ਸੁੱਟ ਦਿੱਤੇ ਪਰ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਪਤਾ ਲਗਦੇ ਹੀ ਅਰ. ਪੀ. ਐੱਫ. ਦੀ ਟੀਮ ਮੌਕੇ ’ਤੇ ਪੁੱਜ ਗਈ ਅਤੇ ਜਾਂਚ ਉਪਰੰਤ ਅਣਪਛਾਤਿਆਂ ਖ਼ਿਲਾਫ਼ ਰੇਲਵੇ ਐਕਟ ਦੀ ਧਾਰਾ 153, 147 ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਥਰਬਾਜ਼ੀ ਦੇ ਮਾਮਲੇ ਵਿਚ ਪਹਿਲਾਂ ਵੀ 2 ਵਿਅਕਤੀਆਂ ਨੂੰ ਕਾਬੂ ਕਰ ਕੇ ਜੇਲ੍ਹ ਭੇਜਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News