ਪੰਜਵੀਂ ਜਮਾਤ ਦੇ ਸੀ. ਸੀ. ਈ. ਅੰਕ ਅਪਲੋਡ ਕਰਨ ਦੀ ਤਰੀਕ ਵਧੀ, ਹੁਣ 20 ਫਰਵਰੀ ਤੱਕ ਮੌਕਾ
Saturday, Jan 31, 2026 - 06:34 AM (IST)
ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.), ਪੰਜਾਬ ਵੱਲੋਂ ਸੈਸ਼ਨ 2025-26 ਲਈ 5ਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਹੀ ਵਿਵਰਣ ਅਤੇ ਸੀ. ਸੀ. ਈ. ਦੇ ਅੰਕ ਈ-ਪੰਜਾਬ ਪੋਰਟਲ ’ਤੇ ਅਲਪੋਡ ਕਰਨ ਦੀ ਆਖਰੀ ਤਰੀਕ ’ਚ ਵਾਧਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਯੁੱਧ ਪੱਧਰ ’ਤੇ ਤਿਆਰੀਆਂ
ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.), ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਇਹ ਡਾਟਾ ਅਪਲੋਡ ਕਰਨ ਦੀ ਆਖਰੀ ਤਰੀਕ 20 ਤੱਕ ਵਧਾ ਦਿੱਤੀ ਗਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਕਤ ਤਰੀਕ ਤੱਕ ਵਿਦਿਆਰਥੀਆਂ ਦੇ ਸਹੀ ਵਿਵਰਣ ਅਤੇ ਸੀ. ਸੀ. ਈ. ਦੇ ਅੰਕ ਈ-ਪੰਜਾਬ ਪੋਰਟਲ ’ਤੇ ਹਰ ਹਾਲ ’ਚ ਅਪਲੋਡ ਕੀਤੇ ਜਾਣ। ਪੱਤਰ ’ਚ ਕਿਹਾ ਗਿਆ ਹੈ ਕਿ ਆਖਰੀ ਤਰੀਕ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਜਾਂ ਗਲਤੀ ਦੀ ਪੂਰੀ ਜ਼ਿੰਮੇਦਾਰੀ ਸਬੰਧਤ ਸਕੂਲ ਪ੍ਰਮੁੱਖ ਜਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਹੋਵੇਗੀ।
