ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਸਬਜ਼ੀ ਮੰਡੀ ਦਾ ਆੜ੍ਹਤੀ ਲੁੱਟਿਆ, ਮੋਬਾਈਲ ਫੋਨ ਤੇ ਨਕਦੀ ਖੋਹੀ

Thursday, Jan 29, 2026 - 09:12 AM (IST)

ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਸਬਜ਼ੀ ਮੰਡੀ ਦਾ ਆੜ੍ਹਤੀ ਲੁੱਟਿਆ, ਮੋਬਾਈਲ ਫੋਨ ਤੇ ਨਕਦੀ ਖੋਹੀ

ਲੁਧਿਆਣਾ (ਖੁਰਾਣਾ) : ਸ਼ਹਿਰ ਭਰ ਵਿਚ ਸਰਗਰਮ ਬੇਖੌਫ ਲੁਟੇਰੇ ਇੱਕ ਤੋਂ ਬਾਅਦ ਇੱਕ ਲੁੱਟ-ਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਡਰ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਇਹ ਮਾਮਲਾ ਬੁੱਧਵਾਰ ਦੀ ਸਵੇਰ ਕਰੀਬ 4 ਵਜੇ ਸਬਜ਼ੀ ਮੰਡੀ ਦੇ ਆੜ੍ਹਤੀ ਹਰੀਸ਼ ਕੁਮਾਰ ਦੇ ਨਾਲ ਹੋਈ ਲੁੱਟ ਦੀ ਵਾਰਦਾਤ ਨਾਲ ਜੁੜਿਆ ਹੋਇਆ ਹੈ ਜਿਸ ਵਿਚ ਮੋਟਰਸਾਈਕਲ ਸਵਾਰ 3 ਹਥਿਆਰਬੰਦ ਲੁਟੇਰਿਆਂ ਨੇ ਆੜ੍ਹਤੀ ਹਰੀਸ਼ ਕੁਮਾਰ ਨੂੰ ਸੜਕ ਦੇ ਵਿਚੋਂ ਵਿਚ ਘੇਰ ਕੇ ਉਸ ਤੋਂ 2 ਮੋਬਾਈਲ ਫੋਨ ਅਤੇ 10,000 ਰੁਪਏ ਦੀ ਨਕਦੀ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : 1 ਫ਼ਰਵਰੀ ਨੂੰ PM ਮੋਦੀ ਕਰਨਗੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ

ਜਾਣਕਾਰੀ ਦਿੰਦੇ ਹੋਏ ਆੜ੍ਹਤੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰ ਕਰੀਬ 4 ਵਜੇ ਵ੍ਰਿੰਦਾਵਨ ਰੋਡ ਸਥਿਤ ਆਪਣੇ ਘਰ ਤੋਂ ਸਬਜ਼ੀ ਮੰਡੀ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਸਲੇਮ ਟਾਬਰੀ ਜੀ. ਟੀ. ਰੋਡ ’ਤੇ ਪੈਂਦੇ ਪੈਟ੍ਰੋਲ ਪੰਪ ਦੇ ਸਾਹਮਣੇ ਵਾਲੀ ਸੜਕ ’ਤੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 10000 ਰੁ. ਕੈਸ਼ ਤੇ 2 ਮੋਬਾਇਲ ਫੋਨ ਲੁੱਟ ਲਏ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੇ ਮੁਖੀ ਸਮੇਤ ਏ.ਸੀ.ਪੀ. ਨਾਰਥ ਨੂੰ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਲੰਬੀਆ 'ਚ ਵੱਡਾ ਹਾਦਸਾ: ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਕ੍ਰੈਸ਼, ਸੰਸਦ ਮੈਂਬਰ ਸਣੇ 15 ਲੋਕਾਂ ਦੀ ਮੌਤ

ਉਧਰ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਵਿਕਾਸ ਗੋਇਲ ਵਿੱਕੀ, ਉਪ ਚੇਅਰਮੈਨ ਹਰਮਿੰਦਰ ਸਿੰਘ ਬਿੱਟੂ, ਜ. ਸੈਕਟਰੀ ਗੁਰਪ੍ਰੀਤ ਸਿੰਘ, ਸਰਪ੍ਰਸਤ ਗੁਰਵਿੰਦਰ ਸਿੰਘ ਮੰਗਾ, ਜਸਪਾਲ ਸਿੰਘ ਕਾਲਾ, ਉਪ ਪ੍ਰਧਾਨ ਸ਼ੈਂਕੀ ਚਾਵਲਾ, ਕੈਸ਼ੀਅਰ ਡੀਸੀ.ਚਾਵਲਾ, ਕੁਲਦੀਪ ਸਿੰਘ ਚਾਵਲਾ, ਤਰੁਣ ਪਿੰਕਾ ਕੋਚਰ, ਤਰਨਜੀਤ ਸਿੰਘ ਰਾਜਾ, ਪ੍ਰਿੰਸ ਸਿੰਘ, ਬਲਦੇਵ ਸਿੰਘ ਸੀ.ਸੀ., ਰਚਿਨ ਅਰੋੜਾ, ਅਮਨ ਚਾਵਲਾ, ਟਿੰਕੂ ਬਠਲਾ ਅਤੇ ਗੋਬਿੰਦ ਰਾਜੂ ਆਹੂਜਾ ਨੇ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵਪਾਰੀ ਵਰਗ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੀ.ਸੀ.ਆਰ. ਪੁਲਸ ਮੁਲਾਜ਼ਮਾਂ ਦੀ ਪੈਟਰੋਲਿੰਗ ਵਧਾਉਣ ਦੀ ਮੰਗ ਕੀਤੀ ਹੈ।


author

Sandeep Kumar

Content Editor

Related News