ਬੈਂਕਾਕ ਤੋਂ ਗਾਂਜਾ ਸਮੱਗਲਿਗ ਰੈਕੇਟ ਦਾ ਪਰਦਾਫਾਸ਼, ਹਵਾਈ ਅੱਡੇ ’ਤੇ 4 ਕਾਬੂ

Monday, Jan 26, 2026 - 09:54 AM (IST)

ਬੈਂਕਾਕ ਤੋਂ ਗਾਂਜਾ ਸਮੱਗਲਿਗ ਰੈਕੇਟ ਦਾ ਪਰਦਾਫਾਸ਼, ਹਵਾਈ ਅੱਡੇ ’ਤੇ 4 ਕਾਬੂ

ਲੁਧਿਆਣਾ (ਸੇਠੀ) : ਨਸ਼ੀਲੇ ਪਦਾਰਥਾਂ ਦੀ ਸਮੱਗਲਿਗ ਰੁੱਧ ਵੱਡੀ ਕਾਰਵਾਈ ਵਿੱਚ ਕਸਟਮ ਵਿਭਾਗ, ਅਹਿਮਦਾਬਾਦ ਦੇ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਦੇ ਅਧਿਕਾਰੀਆਂ ਨੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ 12,400 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਅਤੇ ਚਾਰ ਯਾਤਰੀਆਂ ਨੂੰ ਕਾਬੂ ਕੀਤਾ। ਖੁਫੀਆ ਜਾਣਕਾਰੀ ''ਤੇ ਕਾਰਵਾਈ ਕਰਦੇ ਹੋਏ (ਏਆਈਯੂ) ਦੇ ਅਧਿਕਾਰੀਆਂ ਨੇ ਚਾਰ ਭਾਰਤੀ ਨਾਗਰਿਕਾਂ ਨੂੰ ਰੋਕਿਆ ਜੋ ਬੈਂਕਾਕ, ਥਾਈਲੈਂਡ ਤੋਂ ਕੁਆਲਾਲੰਪੁਰ ਰਾਹੀਂ ਅਹਿਮਦਾਬਾਦ ਪਹੁੰਚੇ ਸਨ। ਇਹ ਯਾਤਰੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐੱਮਐੱਚ-208 ''ਤੇ ਪਹੁੰਚੇ ਸਨ। ਗ੍ਰਿਫ਼ਤਾਰ ਕੀਤੇ ਗਏ ਯਾਤਰੀਆਂ ਵਿੱਚੋਂ ਤਿੰਨ ਜਲੰਧਰ, ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇੱਕ ਗੁਜਰਾਤ ਦੇ ਵਡੋਦਰਾ ਤੋਂ ਹੈ।

ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜ 'ਤਾ ਘਰ, ਇਕ ਮਾਂ ਦਾ ਵੱਢਿਆ ਗਿਆ ਗਲਾ; ਹੋਈ ਦਰਦਨਾਕ ਮੌਤ

ਨਿੱਜੀ ਅਤੇ ਸਾਮਾਨ ਦੀ ਤਲਾਸ਼ੀ ਦੌਰਾਨ ਯਾਤਰੀਆਂ ਦੇ ਬੈਗਾਂ ਵਿੱਚ ਛੁਪਾਇਆ ਗਿਆ ਸ਼ੱਕੀ ਹਰਾ ਪਦਾਰਥ ਬਰਾਮਦ ਕੀਤਾ ਗਿਆ। ਮੁੱਢਲੀ ਜਾਂਚ ਵਿੱਚ ਇਹ ਪਦਾਰਥ ਗਾਂਜਾ ਹੋਣ ਦਾ ਖੁਲਾਸਾ ਹੋਇਆ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦਾ ਕੁੱਲ ਭਾਰ 12,402 ਗ੍ਰਾਮ ਦਰਜ ਕੀਤਾ ਗਿਆ। ਕਸਟਮ ਅਧਿਕਾਰੀਆਂ ਨੇ ਹਾਈਡ੍ਰੋਪੋਨਿਕ ਮਾਰਿਜੁਆਨਾ ਜ਼ਬਤ ਕਰ ਲਿਆ ਅਤੇ ਐਨਡੀਪੀਐਸ ਐਕਟ, 1985 ਦੀਆਂ ਧਾਰਾਵਾਂ ਤਹਿਤ ਚਾਰੇ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੋਰ ਜਾਂਚ ਜਾਰੀ ਹੈ ਅਤੇ ਇੱਕ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।


author

Sandeep Kumar

Content Editor

Related News