ਗਾਂਜਾ ਸਪਲਾਈ ਕਰਨ ਆਇਆ ਮੁਲਜ਼ਮ CIA ਟੀਮ ਨੇ ਕੀਤਾ ਕਾਬੂ, 2 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ

Tuesday, Feb 03, 2026 - 10:42 AM (IST)

ਗਾਂਜਾ ਸਪਲਾਈ ਕਰਨ ਆਇਆ ਮੁਲਜ਼ਮ CIA ਟੀਮ ਨੇ ਕੀਤਾ ਕਾਬੂ, 2 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ

ਲੁਧਿਆਣਾ (ਗੌਤਮ) : ਬਿਹਾਰ ਤੋਂ ਗਾਂਜਾ ਸਪਲਾਈ ਕਰਨ ਲਈ ਆਏ ਨਸ਼ਾ ਸਮੱਗਲਰ ਨੂੰ ਥਾਣਾ ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਦੀ ਟੀਮ ਨੇ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਹੈ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਉਸ ਦੇ ਸੰਪਰਕਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਉਸ ਸਮੇਂ ਕਾਬੂ ਕੀਤਾ ਸੀ ਜਦੋਂ ਉਹ ਟ੍ਰੇਨ ਤੋਂ ਉਤਰਨ ਤੋਂ ਬਾਅਦ ਪੁਲਸ ਨੂੰ ਧੋਖਾ ਦੇ ਕੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣ ਦੀ ਤਾਕ ਵਿਚ ਸੀ। ਪੁਲਸ ਨੇ ਮੁਲਜ਼ਮ ਤੋਂ 6 ਕਿਲੋ 750 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ : ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਇਆ 16 ਟਾਇਰੀ ਟਰਾਲਾ, ਡਰਾਈਵਰ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਮੁਲਜ਼ਮ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਵੈਸ਼ਾਲੀ ਦੇ ਰਹਿਣ ਵਾਲੇ ਅਜੇ ਸਾਹਨੀ ਪੁੱਤਰ ਦੇਵਕੀ ਸਾਹਨੀ ਵਜੋਂ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਸੀ ਕਿ ਉਕਤ ਨਸ਼ਾ ਰੇਲਵੇ ਸਟੇਸ਼ਨ ਦੇ ਬਾਹਰ ਕਿਸੇ ਨੂੰ ਸਪਲਾਈ ਕਰਨਾ ਸੀ ਜੋ ਕਿ ਉਸ ਨੂੰ ਬਿਹਾਰ ਵਿਚ ਕਿਸੇ ਨੇ ਦਿੱਤਾ ਸੀ ਅਤੇ ਇਸ ਦੇ ਬਦਲੇ ਉਸ ਨੂੰ 10 ਹਜ਼ਾਰ ਰੁਪਏ ਮਿਲਣੇ ਸਨ। ਮੁਲਜ਼ਮ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


author

Sandeep Kumar

Content Editor

Related News