ਠੰਡ ਤੇ ਕੋਹਰੇ ਕਾਰਨ ਟਲੀ ਸਾਇੰਸ ਐਗਜ਼ੀਬਿਸ਼ਨ, ਹੁਣ 10 ਫਰਵਰੀ ਨੂੰ ਪਟਿਆਲਾ ’ਚ ਹੋਵੇਗੀ
Wednesday, Jan 28, 2026 - 06:56 AM (IST)
ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.), ਪੰਜਾਬ ਨੇ ਰਾਸ਼ਟਰੀ ਖੋਜ ਪੁਰਸਕਾਰ ਮੁਹਿੰਮ (ਆਰ.ਏ.ਏ.) 2025-26 ਦੇ ਤਹਿਤ ਹੋਣ ਵਾਲੀ ਰਾਜ ਪੱਧਰੀ ਸਾਇੰਸ ਐਗਜ਼ੀਬਿਸ਼ਨ ਦੀ ਨਵੀਂ ਤਰੀਕ ਐਲਾਨ ਦਿੱਤੀ ਗਈ ਹੈ। ਜਾਰੀ ਪੱਤਰ ਦੇ ਮੁਤਾਬਕ ਹੁਣ ਇਹ ਐਗਜ਼ੀਬਿਸ਼ਨ 10 ਫਰਵਰੀ ਨੂੰ ਮੈਰੀਟੋਰੀਅਸ ਸਕੂਲ, ਪਟਿਆਲਾ ਵਿਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਚਾਈਨਾ ਡੋਰ ਵਿਰੁੱਧ ਪਿੰਡਾਂ ਦਾ ਐਲਾਨ-ਏ-ਜੰਗ! ਪੰਚਾਇਤਾਂ ਵੱਲੋਂ ਮਤੇ ਪਾਸ, ਸਮਾਜਿਕ ਬਾਈਕਾਟ ਦਾ ਫ਼ੈਸਲਾ
ਦੱਸਣਯੋਗ ਹੈ ਕਿ ਪਹਿਲਾਂ ਰਾਜ ਵਿਚ ਪੈ ਰਹੀ ਕਹਿਰ ਦੀ ਠੰਡ ਅਤੇ ਕੋਹਰੇ ਕਾਰਨ 11ਵੀਂ ਅਤੇ 12ਵੀਂ ਕਲਾਸ (ਸਾਇੰਸ ਸਟ੍ਰੀਮ) ਦੇ ਵਿਦਿਆਰਥੀਆਂ ਦੇ ਲਈ ਹੋਣ ਵਾਲੀ ਇਸ ਐਗਜ਼ੀਬਿਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਵਿਭਾਗ ਨੇ ਰਾਜ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਪੱਤਰ ਵਿਚ ਦਰਜ ਨਿਰਦੇਸ਼ਾਂ ਦੀ ਪਾਲਣਾ ਯਕੀਨ ਬਣਾਉਣ।
