ਸਟੇਟ ਐਵਾਰਡ ਲਈ 222 ਅਧਿਆਪਕਾਂ ਨੇ ਕੀਤਾ ਅਪਲਾਈ, ਜਾਰੀ ਹੋਇਆ ਸ਼ਡੀਊਲ
Tuesday, Aug 13, 2024 - 04:19 PM (IST)
ਲੁਧਿਆਣਾ: ਸਿੱਖਿਆ ਵਿਭਾਗ ਵੱਲੋਂ ਸਟੇਟ ਅਧਿਆਪਕ ਐਵਰਡ 2024 ਲਈ ਉਮੀਦਵਾਰਾਂ ਦੀਆਂ Presentations ਸਬੰਧੀ ਸ਼ਡੀਊਲ ਜਾਰੀ ਕਰ ਦਿੱਤਾ ਹੈ। ਇਸ ਵਾਰ ਸਟੇਟ ਐਵਾਰਡ ਲਈ ਹੁਣ ਤਕ 222 ਅਧਿਆਪਕਾਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਵਿਚ ਯੰਗ ਟੀਚਰ ਐਵਾਰਡ ਅਤੇ ਸਪੈਸ਼ਲ ਟੀਚਰ ਐਵਾਰਡ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਵਿਭਾਗ ਨੇ 25 ਸਕੂਲ ਮੁਖੀਆਂ ਦੀ ਕੀਤੀ ਬਦਲੀ, ਪੜ੍ਹੋ ਪੂਰੀ ਲਿਸਟ
ਇਸ ਸਬੰਧੀ ਜਾਰੀ ਸ਼ਡੀਊਲ ਮੁਤਾਬਕ ਇਹ Presentations ਅੱਜ ਤੋਂ ਸ਼ੁਰੂ ਹੋਈਆਂ ਹਨ ਤੇ 23 ਅਗਸਤ ਤਕ ਚੱਲਣਗੀਆਂ। 21 ਅਗਸਤ ਤਕ ਸਟੇਟ ਐਵਾਰਡ ਲਈ Presentations ਹੋਣਗੀਆਂ। 22 ਅਤੇ 23 ਅਗਸਤ ਨੂੰ ਯੰਗ ਟੀਚਰਜ਼ ਐਵਾਰਡ ਅਤੇ ਸਪੈਸ਼ਲ ਟੀਚਰ ਐਵਾਰਡ ਲਈ Presentations ਹੋਣ ਜਾ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8