ਹੈਰੋਇਨ ਪੀਂਦਾ ਜੋੜਾ ਪੁਲਸ ਨੇ ਕੀਤਾ ਗ੍ਰਿਫ਼ਤਾਰ
Thursday, Mar 12, 2026 - 05:20 PM (IST)
ਲੁਧਿਆਣਾ (ਤਰੁਣ): ਪੁਲਸ ਨੇ ਦਰੇਸੀ ਥਾਣਾ ਖੇਤਰ ਵਿੱਚ ਹੈਰੋਇਨ ਦਾ ਨਸ਼ਾ ਕਰਦੇ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਅਤੇ ਰਿਤੂ ਵਜੋਂ ਹੋਈ ਹੈ, ਜੋ ਕਿ ਕੁੰਜ ਵਿਹਾਰ, ਜੱਸੀਆਂ ਰੋਡ ਦੇ ਰਹਿਣ ਵਾਲੇ ਹਨ।
ਤਫ਼ਤੀਸ਼ੀ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਗਸ਼ਤ ਦੌਰਾਨ, ਪੁਲਸ ਨੇ ਜੋੜੇ ਨੂੰ ਵਿਜੇ ਨਗਰ ਵਿੱਚ ਬਾਬਾ ਗੌਰੀ ਸ਼ਾਹ ਦਰਗਾਹ ਕੋਲ ਬੈਠਾ ਹੈਰੋਇਨ ਪੀਂਦੇ ਪਾਇਆ। ਪੁਲਸ ਨੂੰ ਮੌਕੇ ਤੋਂ ਸਿਲਵਰ ਪੇਪਰ, ਇੱਕ ਲਾਈਟਰ ਅਤੇ ਇੱਕ ਫੋਲਡ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਸ ਨੇ ਜੋੜੇ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
