ਨਸ਼ੇ ਦੀ ਚਪੇਟ 'ਚ ਆਇਆ ਮੁਕਤਸਰ ਦਾ ਇਕ ਹੋਰ ਨੌਜਵਾਨ

Monday, Jul 29, 2019 - 04:21 PM (IST)

ਨਸ਼ੇ ਦੀ ਚਪੇਟ 'ਚ ਆਇਆ ਮੁਕਤਸਰ ਦਾ ਇਕ ਹੋਰ ਨੌਜਵਾਨ

ਸ੍ਰੀ ਮੁਕਤਸਰ ਸਾਹਿਬ (ਸੰਧਿਆ, ਤਰਸੇਮ ਢੁੱਡੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਕੱਖਾਂਵਾਲੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਜੋਂ ਹੋਈ ਹੈ, ਜੋ ਅਜੇ ਕੁਆਰਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਵੱਡਾ ਭਰਾ ਵੀ ਨਸ਼ੇ ਦੇ ਕਾਰਨ ਜੇਲ 'ਚ ਸਜ਼ਾ ਕੱਟ ਰਿਹਾ ਹੈ, ਜਿਸ ਦੀ ਪਤਨੀ ਆਪਣੇ ਬੱਚਿਆਂ ਸਣੇ ਬਜ਼ੁਰਗ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਉਕਤ ਪਰਿਵਾਰ ਕੋਲ 4 ਏਕੜ ਜ਼ਮੀਨ ਸੀ, ਜੋ ਨਸ਼ੇ ਦੀ ਭੇਟ ਚੜ ਗਈ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ।

PunjabKesari

ਜਗਮੀਤ ਦੇ ਚਚੇਰੇ ਭਰਾ ਗੁਰਮੀਤ ਸਿੰਘ ਅਨੁਸਾਰ ਜਗਮੀਤ ਦੀ ਮੌਤ ਓਵਰਡੋਜ ਕਾਰਨ ਹੋਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਾ ਵੇਚਣ ਅਤੇ ਖਾਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਆਪਣੇ ਪੱਧਰ 'ਤੇ ਵੀ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਵਲੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਨਸ਼ਾ ਫਲਫੁੱਲ ਹੋ ਰਿਹਾ ਹੈ। ਪਿੰਡ ਦੇ ਰਵਿੰਦਰ ਸਿੰਘ ਨੇ ਵੀ ਨਸ਼ੇ ਦੀ ਵਿਕਰੀ ਲਈ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਮਹਿਜ ਮੀਟਿੰਗਾਂ 'ਚ ਨਸ਼ਾ ਖਤਮ ਨਹੀਂ ਹੋਣ ਵਾਲਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਾ ਸ਼ਰ੍ਹੇਆਮ ਵਿਕਦਾ ਹੈ ਅਤੇ ਕਰੀਬ ਅੱਧਾ ਪਿੰਡ ਨਸ਼ੇ ਦੀ ਚਪੇਟ 'ਚ ਹੈ ਅਤੇ ਇਸਦੀ ਭੇਂਟ ਅੱਜ ਨੌਜਵਾਨ ਚੜ੍ਹ ਗਿਆ ਹੈ।


author

rajwinder kaur

Content Editor

Related News