ਭੈਣ ਨੂੰ ਮਿਲਣ ਜਾ ਰਿਹੇ ਭਰਾ ਦੀ ਸੜਕ ਹਾਦਸੇ ''ਚ ਮੌਤ

Tuesday, Jun 07, 2016 - 02:49 PM (IST)

ਭੈਣ ਨੂੰ ਮਿਲਣ ਜਾ ਰਿਹੇ ਭਰਾ ਦੀ ਸੜਕ ਹਾਦਸੇ ''ਚ ਮੌਤ

ਬਟਾਲਾ/ਹਰਚੋਵਾਲ (ਬੇਰੀ, ਰਣਜੋਧ)— ਭੈਣ ਨੂੰ ਮਿਲਣ ਜਾ ਰਹੇ ਭਿਆਨਕ ਸੜਕ ਹਾਦਸੇ ਵਿਚ ਭਰਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਲਾਭ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਕੰਡੀਲਾ ਆਪਣੀ ਮੋਪੇਡ ''ਤੇ ਸਵਾਰ ਹੋ ਕੇ ਕਾਦੀਆਂ ਵਾਲੀ ਸਾਈਡ ਤੋਂ ਪਿੰਡ ਭਾਮੜੀ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਪਿੰਡ ਬਾਜ਼ੀਗਰ ਬਸਤੀ ਬਸਰਾਵਾਂ ਦੇ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੀ ਕਾਰ ਨੇ ਉਕਤ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਮੋਪੇਡ ਸਵਾਰ ਨੌਜਵਾਨ ਦੀ ਮੌਕੇ ''ਤੇ ਹੀ ਮੌਤ ਹੋ ਗਈ। ਜਦਕਿ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ''ਤੇ ਪਹੁੰਚੀ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਹਸਪਤਾਲ ''ਚ ਭਿਜਵਾ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News