ਹਾਦਸੇ ਨੇ ਇਕ ਹੋਰ ਘਰ ''ਚ ਪਵਾਏ ਵੈਣ, ਜ਼ਿੰਦਗੀ ਦੀ ਜੰਗ ਹਾਰ ਗਿਆ ਇਕਲੌਤਾ ਪੁੱਤ
Tuesday, Dec 16, 2025 - 05:54 PM (IST)
ਬਲਾਚੌਰ (ਕਟਾਰੀਆ) : ਬੀਤੇ ਦਿਨੀਂ ਟਿੱਪਰ ਅਤੇ ਕਾਰ ਦੀ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ 'ਚ ਪਿੰਡ ਹਾਜੀਪੁਰ ਦੇ ਪੰਮੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਬੀਤੇ ਦਿਨੀਂ ਬੀਤ ਇਲਾਕੇ ਦੇ ਪਿੰਡਾਂ ਦੇ ਪੰਜ ਵਿਅਕਤੀ ਏਅਰਪੋਰਟ ਅੰਮ੍ਰਿਤਸਰ ਲਈ ਜਾ ਰਹੇ ਸਨ ਜਿਨ੍ਹਾਂ ਦੀ ਗੜਸ਼ੰਕਰ ਤੋਂ ਕੋਟ ਫਤੂਹੀ ਰੋਡ 'ਤੇ ਇਕ ਤੇਜ਼ ਰਫਤਾਰ ਟਿੱਪਰ ਨੇ ਗੱਡੀ ਨੂੰ ਦਰੜ ਦਿੱਤਾ ਸੀ ਜਿਸ 'ਤੇ ਮੌਕੇ 'ਤੇ ਇਕ 12 ਸਾਲਾ ਬੱਚੇ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਵਿਅਕਤੀ ਸਨ ਜੋ ਗੰਭੀਰ ਜ਼ਖਮੀ ਹੋਏ ਸਨ ਜੋ ਚੰਡੀਗੜ੍ਹ ਹਸਪਤਾਲ ਦਾਖਲ ਸਨ।
ਉਨ੍ਹਾਂ 'ਚੋਂ ਪਿੰਡ ਹਾਜੀਪੁਰ ਦੇ ਪਰਿਵਾਰ ਦੇ ਇੱਕਲੌਤੇ ਪੁੱਤਰ ਪਰਮਜੀਤ ਪੰਮੀ ਉਰਫ 23 ਸਾਲ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਜਿਸ 'ਤੇ ਪਿੰਡ 'ਚ ਮਾਤਮ ਛਾ ਗਿਆ। ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
