ਚਾਈਨਾ ਡੋਰ ਵੇਚਣ ''ਤੇ ਦੁਕਾਨਦਾਰ ਗ੍ਰਿਫਤਾਰ

Saturday, Jan 20, 2018 - 01:01 AM (IST)

ਰੂਪਨਗਰ, (ਵਿਜੇ)- ਸਿਟੀ ਪੁਲਸ ਰੂਪਨਗਰ ਨੇ ਚਾਈਨਾ ਡੋਰ ਦੀਆਂ 13 ਚਰਖੜੀਆਂ ਬਰਾਮਦ ਕਰ ਕੇ ਪਤੰਗ ਵਿਕਰੇਤਾ 'ਤੇ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਿਟੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੁਕਾਨਦਾਰ ਸਾਗਰ ਕੁਮਾਰ ਪੁੱਤਰ ਸੁਨੀਲ ਕੁਮਾਰ ਨਿਵਾਸੀ ਰੂਪਨਗਰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਕਰਦਾ ਹੈ। ਪੁਲਸ ਨੇ ਸ਼ਾਮ ਨਗਰ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਦੀ ਦੁਕਾਨ ਤੋਂ ਪਾਬੰਦੀਸ਼ੁਦਾ ਡੋਰ ਦੀਆਂ 13 ਚਰਖੜੀਆਂ ਕਬਜ਼ੇ 'ਚ ਲਈਆਂ, ਜਿਸ ਦੇ ਆਧਾਰ 'ਤੇ ਪੁਲਸ ਨੇ ਸਾਗਰ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ 'ਤੇ ਮਾਮਲਾ ਦਰਜ ਕਰ ਲਿਆ।


Related News