ਫਲੈਟ ਵੇਚਣ ਦੇ ਨਾਂ ’ਤੇ 21 ਲੱਖ ਦੀ ਠੱਗੀ, 2 ਨਾਮਜ਼ਦ

Sunday, Sep 15, 2024 - 10:34 AM (IST)

ਫਲੈਟ ਵੇਚਣ ਦੇ ਨਾਂ ’ਤੇ 21 ਲੱਖ ਦੀ ਠੱਗੀ, 2 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਫਲੈਟ ਵੇਚਣ ਦੇ ਨਾਂ ’ਤੇ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੋਤਵਾਲੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਮਿਤ ਕੁਮਾਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਅਨਿਲ ਮੁਗਲੀ ਅਤੇ ਮੁਨੀਸ਼ ਚੰਦ ਵਾਸੀ ਹਲਦਵਾਨੀ ਉੱਤਰਾਖੰਡ ਨੇ ਕਿਹਾ ਉਨ੍ਹਾਂ ਦੀ ਕੰਪਨੀ ਫਲੈਟ ਬਣਾ ਕੇ ਵੇਚਦੀ ਹੈ।

ਉਕਤ ਵਿਅਕਤੀਆਂ ਦੀਆਂ ਗੱਲਾਂ ’ਚ ਆ ਕੇ ਉਸ ਨੇ 21 ਲੱਖ ਰੁਪਏ ਦੇ ਕਿ ਫਲੈਟ ਬੁੱਕ ਕਰਵਾ ਦਿੱਤਾ। ਇਸ ਤੋਂ ਬਾਅਦ ਨਾ ਤਾਂ ਮੁਲਜ਼ਮਾਂ ਨੇ ਉਸ ਨੂੰ ਫਲੈਟ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਮੁਲਜ਼ਮਾਂ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News