ਚੰਡੀਗੜ੍ਹ ਬਲਾਸਟ ਮਾਮਲੇ ''ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ

Friday, Sep 13, 2024 - 06:50 PM (IST)

ਚੰਡੀਗੜ੍ਹ ਬਲਾਸਟ ਮਾਮਲੇ ''ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ

ਜਲੰਧਰ-  ਚੰਡੀਗੜ੍ਹ ਗ੍ਰਨੇਡ ਧਮਾਕਾ ਮਾਮਲੇ 'ਤੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਨੂੰ ਚੁਣੌਤੀ ਦਿੱਤੀ ਹੈ। ਪੰਨੂੰ ਨੇ ਆਪਣੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਵੀਡੀਓ ਵਿਚ ਉਸ ਨੇ ਚੰਡੀਗੜ੍ਹ ਬਲਾਸਟ ਦੇ ਦੋਸ਼ੀਆਂ ਦੀ ਕਾਨੂੰਨੀ ਸਹਾਇਤਾ ਕਰਨ ਦੀ ਗੱਲ ਕਹੀ ਹੈ, ਉਥੇ ਹੀ ਪੰਜਾਬ ਪੁਲਸ ਦੇ ਅਧਿਕਾਰੀਆਂ ਲਈ ਵੀ ਅੱਗੇ ਅਜਿਹੇ ਹੀ ਹਮਲੇ ਕਰਨ ਦੀ ਚੁਣੌਤੀ ਦਿੱਤੀ ਹੈ। 

ਅੱਤਵਾਦੀ ਪੰਨੂੰ ਨੇ ਵੀਡੀਓ 'ਚ ਕਿਹਾ ਕਿ ਚੰਡੀਗੜ੍ਹ ਧਮਾਕਾ ਖਾਲਸਾਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਦਾ ਹੈ। ਸੰਦੇਸ਼ ਦਿੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ। ਖਾਕੀ ਨਾਲ ਸਾਥ ਕੁਰਸੀ ਤੱਕ ਦਾ, ਕੇਸਰੀ ਨਾਲ ਵੈਰ ਜ਼ਿੰਦਗੀ ਤੱਕ ਦਾ। ਪੰਜਾਬ ਪੁਲਸ ਨੇ ਚੰਡੀਗੜ੍ਹ 'ਚ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੇ ਸਿਰ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸਿੱਖ ਫਾਰ ਜਸਟਿਸ ਨੌਜਵਾਨਾਂ ਦੇ ਬਚਾਅ 'ਤੇ 5 ਲੱਖ ਰੁਪਏ ਖ਼ਰਚ ਕਰੇਗੀ। ਅੱਗੇ ਬੋਲਦੇ ਹੋਏ ਕਿਹਾ ਕਿ ਐੱਸ. ਐੱਫ਼. ਜੇ. ਦਾ ਸੰਦੇਸ਼ ਜਸਕੀਰਤ ਸਿੰਘ ਚਾਹਲ ਵਰਗੇ ਪੁਲਸ ਅਧਿਕਾਰੀਆਂ ਨੂੰ ਹੈ। ਖਾਲਸਾਈ ਇਨਸਾਫ਼ ਦੀ ਗੋਲੀ ਹਮੇਸ਼ਾ ਪਿੱਛਾ ਕਰੇਗੀ। ਐੱਸ. ਐੱਫ਼. ਜੇ. ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟ ਮੁਹਿੰਮ ਚਲਾ ਰਹੀ ਹੈ। ਭਗਵੰਤ ਮਾਨ ਅਤੇ ਪੁਲਸ ਅਫ਼ਸਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸੂਚੀਆਂ ਬਣ ਚੁੱਕੀਆਂ ਹਨ ਅਤੇ ਨਿਆਂ ਕੁਝ ਚੋਣਵੇਂ ਲੋਕਾਂ ਨੂੰ ਹੀ ਮਿਲੇਗਾ।

ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼

ਚੰਡੀਗੜ੍ਹ ਦਾ ਮੁੱਖ ਦੋਸ਼ੀ ਹੋ ਚੁੱਕਾ ਹੈ ਗ੍ਰਿਫ਼ਤਾਰ
ਅੱਤਵਾਦੀ ਪੰਨੂੰ ਦੀ ਇਹ ਵੀਡੀਓ ਚੰਡੀਗੜ੍ਹ ਵਿਚ ਹੋਏ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਰੋਹਨ ਮਸੀਹ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਈ ਹੈ। ਕੁਝ ਸਮਾਂ ਪਹਿਲਾਂ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੁਲਸ ਨੇ ਗ੍ਰਨੇਡ ਸੁੱਟਣ ਵਾਲੇ ਦੋਸ਼ੀ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿੱਚੋਂ ਇਕ 9 ਐੱਮ. ਐੱਮ. ਦਾ ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ

ਬੱਬਰ ਖਾਲਸਾ ਇੰਟਰਨੈਸ਼ਨਲ ਲੈ ਚੁੱਕੈ ਜ਼ਿੰਮੇਵਾਰੀ 
ਬੱਬਰ ਖਾਲਸਾ ਇੰਟਰਨੈਸ਼ਨਲ ਪਹਿਲਾਂ ਹੀ ਚੰਡੀਗੜ੍ਹ ਸਥਿਤ ਘਰ 'ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਹਾਲ ਹੀ 'ਚ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਗਈ ਹੈ, ਜਿਸ 'ਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਜਲੰਧਰ ਦੇ ਨਕੋਦਰ 'ਚ 1986 ਦੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜਦੋਂ 1986 ਦੀ ਘਟਨਾ ਵਾਪਰੀ ਤਾਂ ਸੇਵਾਮੁਕਤ ਐੱਸ. ਐੱਸ. ਪੀ. ਜਸਕੀਰਤ ਸਿੰਘ ਪੰਜਾਬ ਪੁਲਸ ਵਿੱਚ ਨਕੋਦਰ ਵਿੱਚ ਐੱਸ. ਐੱਚ. ਓ. ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News