ਚੰਡੀਗੜ੍ਹ ਰੇਲਵੇ ਸਟੇਸ਼ਨ ''ਤੇ ਪਲੇਟਫਾਰਮ ਨੰਬਰ-5 ਤੇ 6 ਨੂੰ ਫਿਰ ਕੀਤਾ ਜਾਵੇਗਾ ਬਲਾਕ

Saturday, Sep 07, 2024 - 01:40 PM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਰੇਲਵੇ ਭੂਮੀ ਵਿਕਾਸ ਅਥਾਰਟੀ (ਆਰ. ਐੱਲ. ਡੀ. ਏ.) ਨੇ ਪਲੇਟਫਾਰਮ ਨੂੰ ਬਲਾਕ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਤਹਿਤ 15 ਸਤੰਬਰ ਤੋਂ ਪਲੇਟਫਾਰਮ ਨੰਬਰ-5 ਤੇ 6 ਨੂੰ ਮੁੜ ਤੋਂ ਬੰਦ ਕੀਤਾ ਜਾਵੇਗਾ ਕਿਉਂਕਿ ਕਾਲਕਾ ਵਾਲੇ ਪਾਸੇ ਓਵਰਬ੍ਰਿਜ ਬਣਾਇਆ ਜਾਣਾ ਹੈ। ਓਵਰਬ੍ਰਿਜ ਬਣਨ ਤੋਂ ਬਾਅਦ ਅੰਬਾਲਾ ਵੱਲ ਵੀ 12 ਮੀਟਰ ਦਾ ਓਵਰਬ੍ਰਿਜ ਬਣਾਉਣ ਦੀ ਤਿਆਰੀ ਹੈ।

ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ ਦੋ 12 ਮੀਟਰ ਚੌੜੇ ਫੁੱਟ ਓਵਰਬ੍ਰਿਜ (ਐੱਫ. ਓ. ਬੀ.) ਬਣਾਏ ਜਾਣਗੇ। ਇਕ ਕਾਲਕਾ ਤੇ ਦੂਜਾ ਅੰਬਾਲਾ ਸਟੇਸ਼ਨ ਦੇ ਸਿਰੇ ’ਤੇ। ਕਾਲਕਾ ਵੱਲ ਜਾਣ ਵਾਲੇ ਓਵਰਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ-ਪੰਚਕੂਲਾ ਦੇ ਪਾਰਕਿੰਗ ਏਰੀਏ ’ਚ ਪਹੁੰਚਣਗੇ। ਇਸ ਦੇ ਨਾਲ ਹੀ ਯਾਤਰੀ ਅੰਬਾਲਾ ਵੱਲ ਬਣੇ ਓਵਰਬ੍ਰਿਜ ਤੋਂ ਇਮਾਰਤ ਦੇ ਅੰਦਰ ਜਾਣਗੇ। ਅਥਾਰਟੀ ਵੱਲੋਂ ਸਾਰੇ ਪਲੇਟਫਾਰਮਾਂ ’ਤੇ ਓਵਰਬ੍ਰਿਜ ਲਈ ਪਿੱਲਰ ਲਾਏ ਗਏ ਹਨ। ਗਾਟਰ ਵਿਛਾਉਣ ਤੋਂ ਪਹਿਲਾਂ ਪਲੇਟਫਾਰਮ-5 ਤੇ 6 ਨੂੰ ਬਲਾਕ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪਲੇਟਫਾਰਮ-3, 4 ਤੇ ਫਿਰ ਪਲੇਟਫਾਰਮ-1 ਤੇ 2 ਨੂੰ ਬਲਾਕ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲੇਟਫਾਰਮ ਵੱਖ-ਵੱਖ ਤਰੀਕਾਂ ਨੂੰ ਬੰਦ ਰਹੇਗਾ, ਜਿਸ ਲਈ ਰੇਲਵੇ ਬੋਰਡ ਤੋਂ ਇਜਾਜ਼ਤ ਮੰਗੀ ਗਈ ਹੈ।


Babita

Content Editor

Related News