ਇਤਿਹਾਸਕ ਗੋਲਕਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੇ ਮਾਮਲੇ ''ਚ ਨਵਾਂ ਮੋੜ, ਦਰਜ ਹੋਈ FIR
Monday, Sep 09, 2024 - 05:34 AM (IST)
ਜਲੰਧਰ (ਵਰੁਣ)- ਗੋਲਕਨਾਥ ਮੈਮੋਰੀਅਲ ਚਰਚ (ਮਿਸ਼ਨ ਕੰਪਾਊਂਡ) ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਲੁਧਿਆਣਾ ਦੇ 2 ਨੌਸਰਬਾਜ਼ਾਂ ਨੂੰ ਪੁਲਸ ਨੇ ਨਾਮਜ਼ਦ ਕੀਤਾ ਹੈ। ਫਿਲਹਾਲ ਬਿਆਨਾ ਕਰਨ ਵਾਲੇ ਲਾਡੋਵਾਲੀ ਰੋਡ ਦੇ ਰਹਿਣ ਵਾਲੇ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਪਰ ਉਸ ਦੀ ਭੂਮਿਕਾ ਵੀ ਸ਼ੱਕੀ ਹੈ।
ਇਤਿਹਾਸਕ ਗੋਲਕਨਾਥ ਮੈਮੋਰੀਅਲ ਚਰਚ ਦੀ ਜਗ੍ਹਾ ਨੂੰ ਵੇਚਣ ਲਈ ਲੁਧਿਆਣਾ ਦੇ ਜਾਰਡਨ ਮਸੀਹ ਪੁੱਤਰ ਸਾਦਕ ਮਸੀਹ ਨੇ ਫਰਜ਼ੀ ਬਣਾਈ ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਵਿਚ ਖੁਦ ਨੂੰ ਕੈਸ਼ੀਅਰ ਬਣਾਇਆ ਅਤੇ ਆਪਣੀ ਸਾਥੀ ਮੈਰੀ ਵਿਲਸਨ ਪਤਨੀ ਵਿਲਸਨ ਵਿਕਟਰ ਨਿਵਾਸੀ ਅੰਬੇਡਕਰ ਨਗਰ ਨੂੰ ਮੈਂਬਰ ਸ਼ੋਅ ਕਰ ਕੇ ਇਕਰਾਰਨਾਮਾ ਕੀਤਾ ਸੀ। ਦੋਵਾਂ ਨੇ ਬਿਆਨੇ ਦੇ ਤੌਰ ’ਤੇ ਲਾਡੋਵਾਲੀ ਰੋਡ ਦੇ ਮਾਨਵ ਤੋਂ 2 ਲੱਖ ਅਤੇ 3 ਲੱਖ ਦੇ 2 ਚੈੱਕ ਲਏ ਸਨ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਾਦਰੀ ਸਰਵਣ ਮਸੀਹ ਨੇ ਕਿਹਾ ਕਿ ਜੋ ਚੈੱਕ ਦਿੱਤੇ ਗਏ ਹਨ, ਉਨ੍ਹਾਂ ’ਤੇ ਸਿਰਫ ਬੈਂਕ ਦਾ ਨਾਂ ਲਿਖਿਆ ਹੈ ਪਰ ਬੈਂਕ ਦੀ ਬ੍ਰਾਂਚ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਆਪਣੇ ਬਿਆਨਾਂ ਵਿਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਦਾ ਜਾਰਡਨ ਮਸੀਹ ਜਾਂ ਮੈਰੀ ਵਿਲਸਨ ਨਾਂ ਦੇ ਲੋਕਾਂ ਦਾ ਦੂਰ-ਦੂਰ ਦਾ ਵੀ ਵਾਸਤਾ ਨਹੀਂ ਹੈ। ਹਾਲਾਂਕਿ ਪਹਿਲਾਂ ਬਿਆਨੇ ਦੀ ਰਕਮ 5 ਕਰੋੜ ਕਹੀ ਗਈ ਸੀ ਪਰ ਥਾਣਾ ਨਵੀਂ ਬਾਰਾਦਰੀ ਵਿਚ ਦਰਜ ਐੱਫ.ਆਈ.ਆਰ. ਵਿਚ ਬਿਆਨੇ ਦੀ ਰਕਮ 5 ਲੱਖ ਰੁਪਏ ਲਿਖੀ ਗਈ ਹੈ।
ਇਸ ਕੇਸ ਵਿਚ ਪੁਲਸ ਨੇ ਜਾਰਡਨ ਮਸੀਹ ਅਤੇ ਮੈਰੀ ਵਿਲਸਨ ਨੂੰ ਨਾਮਜ਼ਦ ਕੀਤਾ ਹੈ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਲੁਧਿਆਣਾ ’ਚ ਇਨ੍ਹਾਂ ਲੋਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾਵੇਗੀ। ਲਾਡੋਵਾਲੀ ਰੋਡ ਦੇ ਰਹਿਣ ਵਾਲੇ ਵਿਅਕਤੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੁਲਸ ਨੇ 'ਫ਼ਿਲਮੀ' ਤਰੀਕੇ ਨਾਲ ਘੇਰ ਕੇ ਕਾਬੂ ਕੀਤੇ ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦੇ ਸ਼ੂਟਰ, ਵੀਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e