ਸਾਦਿਕ ਚੌਂਕ 'ਚ ਇਕ ਵਾਰ ਫਿਰ ਹੋਈ ਚੋਰੀ

Saturday, Jan 27, 2018 - 02:00 PM (IST)

ਸਾਦਿਕ ਚੌਂਕ 'ਚ ਇਕ ਵਾਰ ਫਿਰ ਹੋਈ ਚੋਰੀ


ਸਾਦਿਕ (ਪਰਮਜੀਤ) - ਬੀਤੀ ਰਾਤ ਸਾਦਿਕ ਦੇ ਮੁੱਖ ਚੌਂਕ ਵਿਚ ਬੀਤੀ ਰਾਤ ਚੋਰਾਂ ਨੇ ਇਕ ਦੁਕਾਨਦਾਰ ਦੀ ਲੈਂਟਰ ਵਾਲੀ ਛੱਤ ਭੰਨ ਕੇ ਫਿਰ ਚੋਰੀ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਐਚ. ਪੀ. ਪਟਰੌਲ ਪੰਪ ਦੇ ਨਾਲ ਰੁਲੀਆ ਰਾਮ ਐਂਡ ਸੰਨਜ਼ ਦੀ ਕਰਿਆਨਾ ਦੀ ਦੁਕਾਨ 'ਤੇ ਦੁਕਾਨ ਦੀਆਂ ਪਿਛਲਿਆਂਪਿਛੇ ਪੌੜੀਆਂ ਚੜ੍ਹ ਕੇ ਚੋਰਾਂ ਨੇ ਛੱਤ ਪਾੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਹੇ ਦਾ ਭਾਰਾ ਗੱਲਾ ਵੀ ਲਿਜਾਣਾ ਚਾਹਿਆ ਪਰ ਨਾਲ ਗੱਲ੍ਹਾ ਖੁੱਲ੍ਹਾ ਤੇ ਨਾ ਹੀ ਚੁੱਕਿਆ ਗਿਆ। ਇਸ ਤੋਂ ਬਾਅਦ ਚੋਰ ਲੱਕੜ ਦੇ ਗੱਲੇ 'ਚ ਪਏ ਕਰੀਬ ਦੋ ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾਂ ਮਿਲਦੇ ਥਾਣਾ ਮੁਖੀ ਸਾਦਿਕ ਗੁਰਜੰਟ ਸਿੰਘ, ਏ. ਐਸ. ਆਈ. ਕੁਲਦੀਪ ਸਿੰਘ ਕੋਕਰੀ ਮੌਕੇ 'ਤੇ ਪੁੱਜੇ। ਕੁਝ ਦਿਨਾਂ ਵਿਚ ਫਿਰ ਹੋਈ ਚੋਰੀ ਨੂੰ ਦੇਖਦਿਆਂ ਫਰੌਸਿਕ ਟੀਮ ਨੂੰ ਬੁਲਾਇਆ ਗਿਆ ਤੇ ਉਨਾਂ ਫਿੰਗਰ ਪ੍ਰਿੰਟ ਉਠਾਏ। ਜ਼ਿਕਰਯੋਗ ਹੈ ਕਿ 20 ਦਿਨਾਂ ਵਿਚ ਚੋਰਾਂ ਵੱਲੋਂ ਇਹ ਤੀਜੀ ਵਾਰ ਚੋਰੀ ਕੀਤੀ ਹੈ। ਜਿਸ ਕਾਰਨ ਦੁਕਾਨਦਾਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।


Related News