ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਖੁਸ਼ੀ ਦੀ ਲਹਿਰ

Wednesday, Nov 12, 2025 - 06:06 PM (IST)

ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਖੁਸ਼ੀ ਦੀ ਲਹਿਰ

ਮਹਿਲ ਕਲਾਂ (ਹਮੀਦੀ): ਕਾਂਗਰਸ ਹਾਈ ਕਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮੁੜ ਦੂਜੀ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕਰਕੇ  ਪਾਰਟੀ ਵਰਕਰਾਂ ਤੇ ਆਗੂਆਂ ਦਾ ਮਾਨ ਵਧਾਇਆ। ਇਸ ਨਿਯੁਕਤੀ ਨਾਲ ਜ਼ਿਲ੍ਹਾ ਬਰਨਾਲਾ ਅੰਦਰ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਾਰਟੀ ਹਾਈ ਕਮਾਨ ਵੱਲੋਂ ਕਾਲਾ ਢਿੱਲੋਂ ਨੂੰ ਮਿਲੇ ਇਸ ਮਾਣ ’ਤੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਆੜਤੀਏ ਸਰਬਜੀਤ ਸਿੰਘ ਸਰਬੀ, ਹਲਕਾ ਕੋਆਰਡੀਨੇਟਰ ਮੈਡਮ ਪਿਰਤਪਾਲ ਕੌਰ ਬਡਲਾ,ਜ਼ਿਲ੍ਹਾ ਮੀਤ ਪ੍ਰਧਾਨ ਕੰਨਗੋ ਉਜਾਗਰ ਸਿੰਘ ਦਿਉਲ ਛਾਪਾ, ਜਿਲਾ ਸਕੱਤਰ ਬਲਵੰਤ ਰਾਏ ਸ਼ਰਮਾ ਹਮੀਦੀ,ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਜਸਮੇਲ ਸਿੰਘ ਡੇਆਰੀਵਾਲਾ, ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਬੰਨੀ ਖਹਿਰਾ, ਮੈਂਬਰ ਪੀ.ਪੀ.ਸੀ.ਸੀ. ਐਡਵੋਕੇਟ ਬਲਦੇਵ ਸਿੰਘ ਪੇਧਨੀ, ਕਮਲਜੀਤ ਸਿੰਘ ਚੱਕ,ਕਿਸਾਨ ਸੈੱਲ ਬਲਾਕ ਪ੍ਰਧਾਨ ਦਲਜੀਤ ਸਿੰਘ ਮਾਨ, ਆੜਤੀਆ ਹਰਦਿਆਲ ਸਿੰਘ ਮਾਂਗਟ, ਜਸਵਿੰਦਰ ਸਿੰਘ ਮਾਂਗਟ, ਮੀਤ ਪ੍ਰਧਾਨ ਜਰਨੈਲ ਸਿੰਘ ਭੋਲਾ ਠੁੱਲੀਵਾਲ, ਸਾਉਣ ਸਿੰਘ ਗਹਿਲ, ਨੰਬਰਦਾਰ ਕੋਮਲਜੀਤ ਸਿੰਘ ਚੌਹਾਨਕੇ, ਮਨਜੀਤ ਸਿੰਘ ਮਹਿਲ ਖੁਰਦ, ਨੰਬਰਦਾਰ ਮਨਜਿੰਦਰ ਸਿੰਘ ਬਿੱਟੂ ਮਨਾਲ, ਗੁਰਪ੍ਰੀਤ ਸਿੰਘ ਗਿੱਲ ਰਾਏਸਰ, ਬੱਗਾ ਬੱਗਾ ਮਹਿਲ ਕਲਾਂ, ਗੁਰਬਾਜ ਸਿੰਘ ਵਿਰਕ, ਸੰਦੀਪ ਲੋਹਗੜ, ਪ੍ਰਕਾਸ਼ ਸਿੰਘ ਸਹਿਜੜਾ, ਮਨਦੀਪ ਸਿੰਘ ਹੈਪੀ ਲੋਹਗੜ, ਸਾਬਕਾ ਸਰਪੰਚ ਚੇਤਨ ਸਿੰਘ ਕਲਾਲ ਮਾਜਰਾ, ਪਿਆਰਾ ਸਿੰਘ ਮਹਾਮਦਪੁਰ, ਜਸਵੀਰ ਸਿੰਘ ਵਜੀਦਕੇ ਰਾਜੂ ਢੀਡਸਾ ਕਲਾਲਾ, ਜਸਪਾਲ ਸਿੰਘ ਫੌਜੀ ਕੁਰੜ ਅਤੇ ਗੁਰਮੇਲ ਸਿੰਘ ਵਜੀਦਕੇ ਆਦਿ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਾਲਾ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਾ ਢਿੱਲੋਂ ਦੀ ਨਿਯੁਕਤੀ ਨਾਲ ਜ਼ਿਲ੍ਹਾ ਬਰਨਾਲਾ ਦੀ ਤਿੰਨੋ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਦੀ ਜਿੱਤ ਦੀ ਬੁਨਿਆਦ ਮਜ਼ਬੂਤ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ - ਸੰਤ ਸੀਚੇਵਾਲ ਨੇ CM ਮਾਨ ਤੇ ਰਾਜਪਾਲ ਨੂੰ ਕੀਤੀ ਅਫ਼ਸਰਾਂ ਦੀ ਸ਼ਿਕਾਇਤ, Live ਹੋ ਕੇ ਆਖ਼'ਤੀਆਂ ਵੱਡੀਆਂ ਗੱਲਾਂ

ਉਨ੍ਹਾਂ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਸਮੁੱਚੀ ਹਾਈ ਕਮਾਨ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਰਨਾਲਾ ਜ਼ਿਲ੍ਹੇ ਦੇ ਸੱਚੇ ਤੇ ਸਮਰਪਿਤ ਸਿਪਾਹੀ ’ਤੇ ਦੁਬਾਰਾ ਭਰੋਸਾ ਜਤਾਇਆ। ਕਾਲਾ ਢਿੱਲੋਂ ਉਹ ਨਾਮ ਹੈ ਜਿਸਨੇ ਬਰਨਾਲਾ ਜ਼ਿਮਨੀ ਚੋਣ ਜਿੱਤ ਕੇ ਉਸ ਸਮੇਂ ਸੱਤਾ ਦੇ ਕਿਲੇ ਅੰਦਰੋਂ ਕਾਂਗਰਸ ਦਾ ਝੰਡਾ ਲਹਿਰਾਇਆ ਸੀ ਜਦੋਂ ਪੂਰੇ ਪੰਜਾਬ ਵਿਚ ਕਾਂਗਰਸ ਸਿਰਫ ਇੱਕੋ ਸੀਟ ਜਿੱਤੀ ਸੀ, ਤੇ ਉਹ ਸੀ ਬਰਨਾਲਾ। ਇਸ ਇਤਿਹਾਸਕ ਜਿੱਤ ਨੇ ਕਾਲਾ ਢਿੱਲੋਂ ਨੂੰ ਸੂਬੇ ਭਰ ’ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਸੀ। ਇਸ ਜਿੱਤ ਤੋਂ ਬਾਅਦ ਉਨ੍ਹਾਂ ਦੀ ਵਿਸ਼ੇਸ਼ ਮੁਲਾਕਾਤ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਨਾਲ ਹੋਈ, ਜੋ ਆਪਣੇ ਆਪ ਵਿਚ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਸੀ। ਜਦੋਂ ਪਹਿਲੀ ਵਾਰ ਕਾਲਾ ਢਿੱਲੋਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ, ਉਸ ਸਮੇਂ ਬਰਨਾਲਾ ਕਾਂਗਰਸ ਪੂਰੀ ਤਰ੍ਹਾਂ ਕਮਜ਼ੋਰ ਹਾਲਤ ਵਿਚ ਸੀ। ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ — ਹਰੇਕ ਵਰਕਰ ਤੱਕ ਪਹੁੰਚੇ ਕਰਕੇ ਕਾਂਗਰਸ ਪਾਰਟੀ ਨੂੰ ਦਿਨ ਰਾਤ ਇੱਕ ਕਰਕੇ ਮਜਬੂਤ ਕਰਨ ਦਾ ਕੰਮ ਕੀਤਾ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਮੁੜ ਪ੍ਰਧਾਨਗੀ ਸੌਂਪ ਕੇ ਇਹ ਸਾਬਤ ਕੀਤਾ ਗਿਆ ਹੈ ਕਿ ਕਾਲਾ ਢਿੱਲੋਂ ਨੇ ਪਹਿਲੀ ਵਾਰ ਹੀ ਆਪਣੀ ਮਿਹਨਤ ਨਾਲ ਦੱਸ ਦਿੱਤਾ ਸੀ ਕਿ ਪ੍ਰਧਾਨਗੀ ਸਿਰਫ਼ ਅਹੁਦਾ ਨਹੀਂ, ਸੇਵਾ ਤੇ ਜ਼ਿੰਮੇਵਾਰੀ ਦਾ ਨਾਂ ਹੈ।


author

Anmol Tagra

Content Editor

Related News