ਸਮਰਾਲਾ ''ਚ ਮੱਚ ਗਏ ਭਾਂਬੜ! ਸੜ ਕੇ ਸੁਆਹ ਹੋਈ ਇਕ ਕਰੋੜ ਰੁਪਏ ਦੀ ਪਰਾਲੀ
Thursday, Nov 06, 2025 - 03:46 PM (IST)
ਸਮਰਾਲਾ (ਬਿਪਨ): ਸਮਰਾਲਾ ਦੇ ਨਜ਼ਦੀਕੀ ਪਿੰਡ ਜਲਣਪੁਰ 'ਚ ਬੀਤੀ ਰਾਤ ਪਰਾਲੀ ਵਾਲੀਆਂ ਗੱਠਾਂ ਨੂੰ ਅੱਗ ਲੱਗ ਗਈ। ਪਰਾਲੀ ਦੀਆਂ ਤਿੰਨ ਧਾਕਾਂ ਵਿਚੋਂ ਇਕ ਨੂੰ ਅੱਗ ਲੱਗੀ, ਜਿਸ ਨਾਲ ਤਕਰੀਬਨ ਇਕ ਕਰੋੜ ਦੇ ਲਗਭਗ ਨੁਕਸਾਨ ਹੋਣ ਦੀ ਸੂਚਨਾ ਹੈ। ਅੱਗ ਦੀ ਸੂਚਨਾ ਤੁਰੰਤ ਪਰਾਲੀ ਡੰਪ ਦੇ ਮਾਲਕ ਲਖਵੀਰ ਸਿੰਘ ਨੂੰ ਦਿੱਤੀ ਗਈ, ਜਿਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਗੇਡ ਦੀਆਂ ਗੱਡੀਆਂ ਸਮਰਾਲਾ ਅਤੇ ਖੰਨੇ ਤੋਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਸਾਰੀ ਰਾਤ ਲੱਗੀ ਰਹੀ ਤੇ ਅੱਜ ਸਵੇਰੇ ਵੀ ਅੱਗ ਲੱਗੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦਾ ਕਤਲ! ਜਵਾਨ ਧੀ ਦੀ ਮ੍ਰਿਤਕ ਦੇਹ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਬਾਰੇ ਉਨ੍ਹਾਂ ਨੂੰ ਰਾਤ 8. 30 ਡੰਪ ਤੇ ਰੱਖੀ ਹੋਈ ਲੇਬਰ ਦਾ ਫੋਨ ਆਇਆ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਹੈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਉਣ ਲਈ ਪਹੁੰਚੀਆਂ। ਉਦੋਂ ਤੱਕ ਅੱਗ ਨੇ ਪਰਾਲੀ ਦੀਆਂ ਤਿੰਨੇ ਧਾਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਵੀ ਅੱਗ 'ਤੇ ਕਾਬੂ ਪਾਉਣ ਲਈ ਬੜਾ ਯਤਨ ਕੀਤਾ। ਅੱਗ ਲੱਗਣ ਦੇ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਇਕ ਕਰੋੜ ਦੇ ਲਗਭਗ ਨੁਕਸਾਨ ਹੋਇਆ ਹੈ। ਇੰਦਰਜੀਤ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਧ ਤੋਂ ਵੱਧ ਉਨ੍ਹਾਂ ਦੀ ਮਦਦ ਕਰੇ।
