ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖ਼ਿਡਾਰੀ ਦੀ ਮੌਤ! ਖੇਡ ਜਗਤ ''ਚ ਪਸਰਿਆ ਮਾਤਮ

Thursday, Nov 06, 2025 - 06:18 PM (IST)

ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖ਼ਿਡਾਰੀ ਦੀ ਮੌਤ! ਖੇਡ ਜਗਤ ''ਚ ਪਸਰਿਆ ਮਾਤਮ

ਬਠਿੰਡਾ: ਕਬੱਡੀ ਜਗਤ ਲਈ ਅੱਜ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਬੱਡੀ ਦੇ ਮਸ਼ਹੂਰ ਅਤੇ ਅੰਤਰਰਾਸ਼ਟਰੀ ਖਿਡਾਰੀ ਜੀਤ ਕੋਟਲੀ ਦਾ ਅੱਜ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਨਾਲ ਸਬੰਧਤ ਕਬੱਡੀ ਖਿਡਾਰੀ ਜੀਤ ਕੋਟਲੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦਾ ਕਤਲ! ਜਵਾਨ ਧੀ ਦੀ ਮ੍ਰਿਤਕ ਦੇਹ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਇਸ ਦੁਖਦਾਈ ਖ਼ਬਰ ਕਾਰਨ ਖੇਡ ਪ੍ਰੇਮੀਆਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਖਿਡਾਰੀ ਜੀਤ ਕੋਟਲੀ ਆਪਣੇ ਪਿੱਛੇ ਆਪਣੀ ਪਤਨੀ, ਇਕ 8 ਸਾਲ ਦੀ ਧੀ ਅਤੇ ਇਕ 5 ਸਾਲ ਦਾ ਪੁੱਤ ਛੱਡ ਗਏ ਹਨ। ਮਰਹੂਮ ਕੌਮਾਂਤਰੀ ਖਿਡਾਰੀ ਜੀਤ ਕੋਟਲੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਖੁਰਦ ਵਿਖੇ ਕਰ ਦਿੱਤਾ ਗਿਆ। ਖੇਡ ਜਗਤ ਦੇ ਇਸ ਵੱਡੇ ਘਾਟੇ 'ਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।


author

Anmol Tagra

Content Editor

Related News