ਅਧਿਆਪਕ ਦੇ ਘਰ ''ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ

Thursday, Nov 06, 2025 - 01:07 PM (IST)

ਅਧਿਆਪਕ ਦੇ ਘਰ ''ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ

ਤਰਨਤਾਰਨ (ਰਮਨ)-ਵਿਦੇਸ਼ ਵਿਚ ਬੈਠੇ ਗੈਂਗਸਟਰ ਲੰਡਾ ਅਤੇ ਸਤਨਾਮ ਸੱਤਾ ਵੱਲੋਂ ਫਿਰੌਤੀ ਦੀ ਮੰਗ ਪੂਰੀ ਨਾ ਹੋਣ ਦੇ ਚੱਲਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਇਸ ਮਾਮਲੇ ਵਿਚ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ

ਐੱਸ.ਐੱਸ.ਪੀ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਮੇਰੇ ਫੋਨ ਨੰਬਰ ’ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਨੇ ਕਿਹਾ ਕਿ ਮੈਂ ਲੰਡਾ ਹਰੀਕੇ ਦਾ ਭਰਾ ਕਰਨ ਬੋਲਦਾ ਹਾਂ, ਜਿਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਮੈਂ ਫੋਨ ਕੱਟ ਦਿੱਤਾ ਅਤੇ ਫਿਰ ਮਿਤੀ 14.10.2025 ਨੂੰ ਵਕਤ ਕਰੀਬ 06.19 ਸਾਮ ਨੂੰ ਮੇਰੇ ਫੋਨ ਨੰਬਰ ’ਤੇ ਫੋਨ ਕਾਲ ਆਈ, ਜਿਸ ਨੇ ਕਿਹਾ ਕਿ ਮੈਂ ਸੱਤਾ ਨੌਸ਼ਹਿਰਾ ਪੰਨੂਆਂ ਬੋਲਦਾ ਹਾਂ ਤੇ ਮੈਂ ਇੰਨੀ ਗੱਲ ਸੁਣ ਕੇ ਫੋਨ ਕੱਟ ਦਿੱਤਾ ਸੀ ਤੇ ਉਸਨੇ ਮੇਰੇ ਵਟਸਐਪ ’ਤੇ ਮੈਨੂੰ ਵਾਇਸ ਮੈਸਜ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਤੂੰ ਜਿੰਨੇ ਮਰਜ਼ੀ ਫੋਨ ਕੱਟ ਲੈ ਤੇਰੇ ਕੋਲੇ ਪੈਸੇ ਲੈ ਕੇ ਹੀ ਛੱਡਾਂਗੇ। ਮੈਨੂੰ ਉਕਤ ਨੰਬਰਾਂ ’ਤੇ ਧਮਕੀਆਂ ਆ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਿਜਲੀ ਰਹੇਗੀ ਬੰਦ, ਇਹ ਇਲਾਕੇ ਹੋਣਗੇ ਪ੍ਰਭਾਵਿਤ

ਬੀਤੀ ਮਿਤੀ 02 ਨਵੰਬਰ ਨੂੰ ਵਕਤ ਕਰੀਬ 03.20 ਸਵੇਰੇ ਦੋ ਨਾਮਲੂਮ ਵਿਅਕਤੀਆਂ ਵਲੇ ਮੇਰੇ ਘਰ ਵਿਚ ਕੋਈ ਬੋਤਲਨੁਮਾਂ ਚੀਜ਼ ਪੈਟਰੋਲ ਪਾ ਕੇ ਸੁੱਟੀ ਗਈ ਸੀ ਜੋ ਮੇਰੀ ਪੋਰਚ ਵਿਚ ਪਏ ਸੋਫੇ ਉੱਤੇ ਡਿੱਗਾ ਅਤੇ ਉਸ ਨੂੰ ਅੱਗ ਲੱਗ ਗਈ। ਇਸ ਦੌਰਾਨ ਮੈਂ ਅਤੇ ਮੇਰੇ ਭਰਾ ਨੇ ਉੱਠ ਕੇ ਵੇਖਿਆ ਤਾਂ ਸੋਫੇ ਨੂੰ ਅੱਗ ਲੱਗੀ ਹੋਈ ਸੀ ਜੋ ਬੁਝਾ ਦਿੱਤੀ ਗਈ।

ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਇਸ ਤੋਂ ਬਾਅਦ ਫਿਰ ਮਿਤੀ 02.11.2025 ਨੂੰ ਵਕਤ ਕਰੀਬ 09:30 ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਬੋਤਲਨੁਮਾ ਚੀਜ਼ ਵਿਚ ਪੈਟਰੋਲ ਪਾ ਕੇ ਮੇਰੇ ਘਰ ਵੱਲ ਸੁੱਟੀ ਜੋ ਮੇਰੇ ਘਰ ਦੀ ਬਾਹਰਲੀ ਬੁਰਜੀ ਨਾਲ ਵੱਜ ਕੇ ਟੁੱਟ ਗਈ ਤੇ ਮੈਂ ਅਤੇ ਮੇਰਾ ਭਰਾ ਖੜਕਾ ਸੁਣ ਕੇ ਬਾਹਰ ਆਏ ਤਾਂ ਵੇਖਿਆ ਕਿ 2 ਨਾਮਲੂਮ ਵਿਅਕਤੀ ਵਾਰਦਾਤ ਕਰਕੇ ਮੌਕਾ ’ਤੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ 2 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News