ਪੰਜਾਬ ''ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ ''ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ
Thursday, Nov 06, 2025 - 10:27 AM (IST)
ਚੰਡੀਗੜ੍ਹ– ਪੰਜਾਬ ਦਾ ਮੌਸਮ ਇਕ ਵਾਰ ਫਿਰ ਬਦਲਣ ਵਾਲਾ ਹੈ। ਪੰਜਾਬ 'ਚ ਇਸ ਵਾਰ ਕੜਾਕੇ ਦੀ ਠੰਡ ਪਵੇਗੀ। ਇਸ ਦਾ ਅਨੁਮਾਨ ਪਹਾੜਾਂ 'ਤੇ ਪੈ ਰਹੀ ਬਰਫ਼ਬਾਰੀ ਤੋਂ ਲਗਾਇਆ ਜਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ 'ਤੇ ਬਰਫ਼ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ 'ਤੇ ਵੀ ਵੇਖਣ ਨੂੰ ਮਿਲੇਗਾ। ਹਾਲਾਂਕਿ ਸਵੇਰੇ ਸ਼ਾਮ ਨੂੰ ਠੰਡੀਆਂ ਹਾਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੈ, ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਯਾਨੀ ਕਿ ਅਗਲੇ ਹਫ਼ਤੇ ਤੱਕ ਠੰਡ ਆਪਣਾ ਜ਼ੋਰ ਦਿਖਾ ਦੇਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਿਜਲੀ ਰਹੇਗੀ ਬੰਦ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਬੀਤੇ ਦਿਨੀਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ ਨੇ ਮੌਸਮ ਹੋਰ ਵੀ ਠੰਡਾ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ 'ਚ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ 9 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁੱਝ ਜ਼ਿਲ੍ਹਿਆਂ 'ਚ ਕੋਹਰਾ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐੱਸ. ਏ. ਐੱਸ. ਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- Video Call 'ਤੇ CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਕਿਹਾ- 'ਇਕੱਲੀ-ਇਕੱਲੀ ਬਾਲ ਵੇਖੀ'
ਤਾਪਮਾਨ 2 ਡਿਗਰੀ ਤੱਕ ਘੱਟ ਸਕਦਾ ਹੈ। ਇਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਹਵਾ 'ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਵੇਰ ਤੋਂ ਠੰਡੀਆਂ ਹਵਾਵਾਂ ਮਹਿਸੂਸ ਹੋ ਰਹੀਆਂ ਹਨ। ਦਿਹਾਤੀ ਇਲਾਕਿਆਂ ਵਿੱਚ ਲੋਕ ਹੁਣ ਸਵੇਰ-ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ।
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
