ਨਸ਼ਿਆਂ ਦੀ ਭੇਂਟ ਚੜ੍ਹਿਆ ਇਕ ਹੋਰ ਨੌਜਵਾਨ
Friday, Nov 14, 2025 - 10:39 AM (IST)
ਭੁੱਚੋ ਮੰਡੀ (ਨਾਗਪਾਲ) : ਪਿੰਡ ਭੁੱਚੋ ਕਲਾਂ ਦਾ ਇਕ ਨੌਜਵਾਨ ਕਥਿਤ ਨਸ਼ੇ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੀਆਂ ਝਾੜੀਆਂ ’ਚੋਂ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ ’ਚ ਮੈਡੀਕਲ ਸਰਿੰਜ਼ ਲੱਗੀ ਹੋਈ ਸੀ।
ਰੇਲਵੇ ਪੁਲਸ ਦੇ ਏ. ਐੱਸ. ਆਈ. ਹਰਬੰਸ ਸਿੰਘ ਅਤੇ ਹੌਲਦਾਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਪਿੰਡ ਭੁੱਚੋ ਕਲਾਂ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੇ ਮਾਤਾ ਅਤੇ ਪਿਤਾ ਸਮੇਤ ਪਰਿਵਾਰਕ ਮੈਂਬਰ ਪਹਿਲਾਂ ਹੀ ਮਰ ਚੁੱਕੇ ਹਨ। ਇਹ ਆਪਣੇ ਪਰਿਵਾਰ ’ਚ ਇਕੱਲਾ ਹੀ ਰਹਿ ਗਿਆ ਸੀ।
