ਚੰਡੀਗੜ੍ਹ 'ਚ Sextortion : ਅਸ਼ਲੀਲ ਗੱਲਾਂ ਮਗਰੋਂ ਬਣਾ ਲੈਂਦੇ ਸੀ ਨਗਨ ਵੀਡੀਓ, ਫਿਰ ਪੂਰਾ ਗਿਰੋਹ ਕਰਦਾ ਸੀ ਇਹ ਕੰਮ

Saturday, Aug 20, 2022 - 12:02 PM (IST)

ਚੰਡੀਗੜ੍ਹ 'ਚ Sextortion : ਅਸ਼ਲੀਲ ਗੱਲਾਂ ਮਗਰੋਂ ਬਣਾ ਲੈਂਦੇ ਸੀ ਨਗਨ ਵੀਡੀਓ, ਫਿਰ ਪੂਰਾ ਗਿਰੋਹ ਕਰਦਾ ਸੀ ਇਹ ਕੰਮ

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਨੌਜਵਾਨਾਂ ਨਾਲ ਅਸ਼ਲੀਲ ਗੱਲਾਂ ਕਰਨ ਮਗਰੋਂ ਉਨ੍ਹਾਂ ਦੀ ਨਗਨ ਵੀਡੀਓ ਬਣਾ ਲੈਂਦਾ ਸੀ ਅਤੇ ਫਿਰ ਇਹ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਪੁਲਸ ਨੇ ਸੈਕਸਟੋਰਸ਼ਨ (ਜਿਣਸੀ ਬਲੈਕਮੇਲਿੰਗ) ਦੇ ਮਾਮਲੇ 'ਚ ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਰਤਪੁਰ ਦੇ ਕੈਥਵਾੜਾ ਪਿੰਡ ਵਾਸੀ ਰਸ਼ੀਦ, ਪਹਾੜੀ ਵਾਸੀ ਮੁਬੀਨ ਅਤੇ ਪਿੰਡ ਕੁਲਿਆਣਾ ਵਾਸੀ ਅਜ਼ਹਰੂਦੀਨ ਵਜੋਂ ਹੋਈ ਹੈ। ਬਲੈਕਮੇਲਿੰਗ ਦੌਰਾਨ ਪੈਸੇ ਨਾ ਦੇਣ ’ਤੇ ਮੁਲਜ਼ਮ ਗਿਰੋਹ ਦੇ ਮੈਂਬਰ ਪੁਲਸ ਦੀ ਵਰਦੀ 'ਚ ਆਪਣੀਆਂ ਤਸਵੀਰਾਂ ਵਟਸਐਪ ’ਤੇ ਪਾ ਕੇ ਧਮਕੀ ਦੇ ਕੇ ਵਸੂਲੀ ਕਰਦੇ ਸਨ।

ਇਹ ਵੀ ਪੜ੍ਹੋ : ਪਠਾਨਕੋਟ 'ਚ ਹੜ੍ਹ ਦਾ ਕਹਿਰ, ਹਿਮਾਚਲ ਨੂੰ ਜੋੜਨ ਵਾਲਾ ਨੈਰੋਗੇਜ ਪੁਲ ਦਰਿਆ 'ਚ ਰੁੜ੍ਹਿਆ

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਕਈ ਸਿੰਮ ਕਾਰਡ ਅਤੇ ਮੋਬਾਇਲ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਹਾਲ ਹੀ 'ਚ ਸੈਕਟਰ-19 ਦੇ ਇਕ ਨਿਵਾਸੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ 16 ਅਗਸਤ ਨੂੰ ਉਸ ਨੂੰ ਅਰਚਨਾ ਸ਼ਰਮਾ ਨਾਂ ਦੀ ਔਰਤ ਦਾ ਵਟਸਐਪ ’ਤੇ ਮੈਸੇਜ ਆਇਆ ਸੀ। ਉਸ ਨੇ ਆਪਣੀ ਪਛਾਣ ਅਧਿਆਪਕਾ ਵੱਜੋਂ ਦੱਸ ਕੇ ਗੱਲਬਾਤ ਸ਼ੁਰੂ ਕੀਤੀ। ਉਸੇ ਰਾਤ ਔਰਤ ਨੇ ਆਪਣੇ ਮੋਬਾਇਲ ਤੋਂ ਵੀਡੀਓ ਕਾਲ ਕਰ ਕੇ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਆਪਣੇ ਕੱਪੜੇ ਉਤਾਰਨ ਤੋਂ ਬਾਅਦ ਉਸ ਨੂੰ ਵੀ ਕੱਪੜੇ ਉਤਾਰਨ ਲਈ ਕਿਹਾ। ਇਸ ਤੋਂ ਬਾਅਦ ਅਗਲੇ ਦਿਨ ਇਕ ਵਿਅਕਤੀ ਨੇ ਫੋਨ ਕਰ ਕੇ ਕਿਹਾ ਕਿ ਉਸ ਨੂੰ ਡੀ. ਸੀ. ਦਫ਼ਤਰ ਚੰਡੀਗੜ੍ਹ ਤੋਂ ਸ਼ਿਕਾਇਤ ਮਿਲੀ ਹੈ। ਇਸ ਤਰ੍ਹਾਂ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 25 ਹਜ਼ਾਰ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੀਆਂ 5 ਕਿਸਾਨ ਜੱਥੇਬੰਦੀਆਂ ਦਾ ਅਹਿਮ ਐਲਾਨ, ਵੱਖ-ਵੱਖ ਥਾਵਾਂ 'ਤੇ ਕੀਤੀਆਂ ਜਾਣਗੀਆਂ ਵੱਡੀਆਂ ਕਾਨਫਰੰਸਾਂ

ਮੁਲਜ਼ਮ ਗਿਰੋਹ ਨੇ ਉਸ ਤੋਂ 3100 ਰੁਪਏ ਗੂਗਲ ਪੇਅ ਕਰਵਾ ਲਏ। ਹੁਣ ਸ਼ਿਕਾਇਤਕਰਤਾ ਨੂੰ ਧਮਕੀਆਂ ਦਿੰਦੇ ਹੋਏ 15000 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਹ ਪਰੇਸ਼ਾਨ ਹੋ ਗਿਆ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਐੱਸ. ਪੀ. ਕੇਤਨ ਬਾਂਸਲ ਦੀ ਨਿਗਰਾਨੀ ਹੇਠ ਆਪਰੇਸ਼ਨ ਸੈੱਲ ਦੀ ਟੀਮ ਨੇ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਰਾਜਸਥਾਨ ਤੋਂ ਆਏ ਤਿੰਨ ਮੁਲਜ਼ਮਾਂ ਨੂੰ ਟਰੇਸ ਕੀਤਾ। ਮੁਲਜ਼ਮ ਫੇਸਬੁੱਕ ਰਾਹੀਂ ਲੋਕਾਂ ਨੂੰ ਮੈਸੇਜ ਭੇਜ ਕੇ ਬਲੈਕਮੇਲ ਕਰਦੇ ਸਨ ਅਤੇ ਫਿਰ ਵੀਡੀਓ ਬਣਾ ਕੇ ਅਸ਼ਲੀਲ ਵੀਡੀਓ ਬਣਾ ਲੈਂਦੇ ਸਨ। ਮੁਲਜ਼ਮ ਪੀੜਤਾਂ ਤੋਂ ਫਿਰੌਤੀ ਦੀ ਰਕਮ ਭਰਤਪੁਰ ਦੇ ਫਰਜ਼ੀ ਬੈਂਕ ਖਾਤੇ 'ਚ ਟਰਾਂਸਫਰ ਕਰਵਾਉਂਦੇ ਸਨ।

ਇਹ ਵੀ ਪੜ੍ਹੋ : ਟੈਂਡਰ ਘਪਲਾ : ਸਾਬਕਾ ਕੈਬਨਿਟ ਮੰਤਰੀ ਦਾ ਨਾਂ ਚਰਚਾ 'ਚ ਆਉਣ ਮਗਰੋਂ ਕਈ ਨਜ਼ਦੀਕੀ ਕਾਂਗਰਸੀ ਅੰਡਰ ਗਰਾਊਂਡ
ਯੋਜਨਾ ਅਨੁਸਾਰ ਕਰਦੇ ਸਨ ਕੰਮ ਗੈਂਗ ਦੇ ਮੈਂਬਰ
ਗਿਰੋਹ ਦੇ ਮੈਂਬਰ ਬਹੁਤ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਸਨ। ਸਾਰਿਆਂ ਦਾ ਕੰਮ ਯੋਜਨਾਬੱਧ ਢੰਗ ਨਾਲ ਵੰਡਿਆ ਹੋਇਆ ਸੀ, ਜਿਸ ਤਹਿਤ ਗਿਰੋਹ ਦੇ ਮੈਂਬਰ ਆਪਣੇ ਵਿੰਗ ਦੇ ਹਿਸਾਬ ਨਾਲ ਸਿੰਮ ਦਾ ਪ੍ਰਬੰਧ ਕਰਨ, ਪੈਸੇ ਲੈਣ ਲਈ ਫਰਜ਼ੀ ਬੈਂਕ ਖ਼ਾਤੇ ਦਾ ਪ੍ਰਬੰਧ ਕਰਨ, ਕਾਲ ਕਰਨ ਵਾਲੇ, ਐੱਫ. ਬੀ. ’ਤੇ ਆਮ ਲੋਕਾਂ ਦਾ ਪਤਾ ਲਾਉਣ, ਪੁਲਸ ਮੁਲਾਜ਼ਮ ਬਣਨ ਅਤੇ ਵਸੂਲੀ ਕਰਨ ਦੀ ਭੂਮਿਕਾ ਨਿਭਾਉਂਦੇ ਹਨ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਇਕ ਸਾਲ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ 2000 ਹਜ਼ਾਰ ਤੋਂ ਵੱਧ ਸਿੰਮ ਕਾਰਡਾਂ ਦੀ ਵਰਤੋਂ ਕਰ ਕੇ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਹੈ। ਦੇਸ਼ ਦੇ ਦੂਜੇ ਸੂਬਿਆਂ 'ਚ ਸਰਗਰਮ ਸਾਰੇ ਮੈਂਬਰ ਪੀੜਤਾਂ ਤੋਂ ਬਰਾਮਦ ਹੋਏ ਪੈਸੇ ਨੂੰ ਭਰਤਪੁਰ 'ਚ ਗਿਰੋਹ ਨਾਲ ਵੰਡ ਲੈਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News