ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ ਖਹਿਰਾ
Sunday, Mar 15, 2026 - 08:28 PM (IST)
ਵੈੱਬ ਡੈਸਕ : ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਕਪੂਰਥਲਾ 'ਚ ਪੁਲਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਨਸ਼ਾ ਵਿਕਣ ਦੇ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਨਾਲ ਕਿਹਾ ਕਿ ਕੁਝ ਵਿਅਕਤੀਆਂ (whistleblowers) ਨੇ ਥਾਣਾ ਸਦਰ ਕਪੂਰਥਲਾ ਦੇ ਬਿਲਕੁਲ ਸਾਹਮਣੇ 'ਚਿੱਟਾ' ਵੇਚਦੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਨਸ਼ਾ ਮਾਫੀਆ ਪੰਜਾਬ ਪੁਲਸ ਦੀ ਨੱਕ ਹੇਠ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਤਾਂ ਪੰਜਾਬ ਦੇ ਪੇਂਡੂ ਇਲਾਕਿਆਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
Below is video of whistleblowers catching drug peddler right in front of PS Sadar Kapurthala selling #CHITTA !
— Sukhpal Singh Khaira (@SukhpalKhaira) March 15, 2026
If #DrugMafia can operate under the nose of Punjab police one can imagine the plight in the countryside of Punjab !
I wonder what is #RAMBO SSP Kapurthala Gaurav… pic.twitter.com/nWrL8wQBBj
ਸੁਖਪਾਲ ਖਹਿਰਾ ਨੇ ਸਿੱਧੇ ਤੌਰ 'ਤੇ ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤੇ ਹਨ ਕਿ ਕੀ ਐੱਸ.ਐੱਸ.ਪੀ. 'ਚ ਨਸ਼ਾ ਮਾਫੀਆ ਨੂੰ ਫੜਨ ਦੀ ਹਿੰਮਤ ਹੈ, ਜਾਂ ਉਹ ਸਿਰਫ਼ ਆਪਣੇ ਸਿਆਸੀ ਮਾਲਕਾਂ ਦੇ ਗੈਰ-ਕਾਨੂੰਨੀ ਹੁਕਮਾਂ 'ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਅਤੇ ਘਰ ਢਾਹੁਣ ਦੀ ਕਾਰਵਾਈ ਹੀ ਜਾਣਦੇ ਹਨ? ਕੀ ਨਸ਼ਾ ਮਾਫੀਆ ਅਤੇ ਐੱਸ.ਐੱਸ.ਪੀ. ਵਿਚਕਾਰ ਕੋਈ ਗਠਜੋੜ (nexus) ਹੈ?
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਸਪਸ਼ਟੀਕਰਨ ਮੰਗਣ ਦੀ ਅਪੀਲ ਕੀਤੀ ਹੈ। ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਿਅੰਗ ਕਰਦਿਆਂ ਪੁੱਛਿਆ ਕਿ ਕੀ ਇਹ ਉਨ੍ਹਾਂ ਦਾ 'ਨਸ਼ਿਆਂ ਵਿਰੁੱਧ ਜੰਗ' (War Against Drugs) ਦਾ ਮਾਡਲ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
